Haveli of Todar Mal
ਮਾਤਾ ਗੁਜਰੀ ਤੇ ਦੋ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜ਼ਮੀਨ ਨੂੰ ਸੋਨੇ ਦੀਆਂ ਅਸ਼ਰਫੀਆਂ ਨਾਲ ਢਕ ਕੇ ਖਰੀਦਣ ਵਾਲੇ ਟੋਡਰ ਮਲ ਦੀ ਹਵੇਲੀ (ਸਰਹਿੰਦ ‘ਚ) ਦੀ ਢੁਕਵੀਂ ਸਾਂਭ-ਸੰਭਾਲ ਦੀ ਮੰਗ ਦਾ ਹਾਈ ਕੋਰਟ ਨੇ ਨਿਪਟਾਰਾ ਕਰ ਦਿੱਤਾ। ਜਸਟਿਸ ਰਿਤੁ ਬਾਹਰੀ ਤੇ ਜਸਟਿਸ ਨਿਧੀ ਗੁਪਤਾ ਦੀ ਬੈਂਚ ਨੂੰ ਦੱਸਿਆ ਗਿਆ ਕਿ ਸੂਬਾ ਸਰਕਾਰ, ਐੱਸਜੀਪੀਸੀ ਤੇ ਪਟੀਸ਼ਨਰਾਂ ਵਿਚਾਲੇ ਇਸ ਮਾਮਲੇ ‘ਚ ਦਸੰਬਰ ਮਹੀਨੇ ਇਕ ਬੈਠਕ ਹੋਈ ਸੀ ਤੇ ਸਾਂਭ-ਸੰਭਾਲ ਲਈ ਕੁਝ ਮੁੱਦੇ ਉਠਾਏ ਗਏ ਜਿਨ੍ਹਾਂ ‘ਤੇ ਸਾਰੇ ਪੱਖ ਸਹਿਮਤ ਹਨ। ਪੰਜਾਬ ਵੱਲੋਂ ਆਪਣੇ ਹਲਫ਼ਨਾਮੇ ਦੇ ਨਾਲ ਰਿਕਾਰਡ ‘ਤੇ ਰੱਖੀ ਬੈਠਕ ਦੇ ਮਿੰਟਾਂ ਨੂੰ ਧਿਆਨ ‘ਚ ਰੱਖਦੇ ਹੋਏ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
READ ALSO:ਪੁਲਿਸ ਕਮਿਸ਼ਨਰ ਵਲੋਂ ਡੈਸ਼ ਬੋਰਡ ਕੈਮਰਿਆਂ ਨਾਲ ਲੈਸ ਪੀ.ਸੀ.ਆਰ. ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਪਟੀਸ਼ਨਰ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਇਸ ਇਤਿਹਾਸਕ ਮਹੱਤਵ ਦੀ ਇਮਾਰਤ ਨੂੰ ਸੁਰੱਖਿਅਤ ਕੀਤਾ ਜਾਵੇ ਤੇ ਇਸ ਦੇ ਪੁਨਰ ਨਿਰਮਾਣ ਲਈ ਲੁੜੀਂਦੇ ਕਦਮ ਉਠਾਏ ਜਾਣ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਹਾਈ ਕੋਰਟ ਨੇ ਇਸ ਪਟੀਸ਼ਨ ‘ਤੇ ਪਹਿਲਾਂ ਪੰਜਾਬ ਸਰਕਾਰ ਤੇ ਐੱਸਜੀਸੀਪੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ। ਇਸ ਤੋਂ ਬਾਅਦ ਕੋਰਟ ਨੇ ਇੱਥੇ ਕਿਸੇ ਵੀ ਤਰ੍ਹਾਂ ਦੇ ਨਿਰਮਾਣ ‘ਤੇ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਆਦੇਸ਼ ਜਾਰੀ ਕੀਤੇ ਸਨ।
Haveli of Todar Mal