ਸਰਕਾਰੀ ਕਰਮਚਾਰੀਆਂ ਦੀ ਵਧੇਗੀ ਤਨਖਾਹ, ਫਿਟਮੈਂਟ ਫੈਕਟਰ ‘ਤੇ ਬਜਟ ‘ਚ ਲੱਗ ਸਕਦੀ ਹੈ ਮੁਹਰ

Budget 2024

Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2024 ਨੂੰ ਬਜਟ ਪੇਸ਼ ਕਰੇਗੀ। ਬਜਟ ਤੋਂ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਇਸ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਤੇ ਆਮ ਲੋਕਾਂ ਦੇ ਹੱਥਾਂ ‘ਚ ਆਉਣ ਵਾਲਾ ਪੈਸਾ ਵਧੇ। ਇਸ ਵਾਰ ਸਰਕਾਰੀ ਮੁਲਾਜ਼ਮਾਂ ਨੂੰ ਬਜਟ ਤੋਂ ਵੱਡੀਆਂ ਉਮੀਦਾਂ ਹਨ। ਸਰਕਾਰੀ ਕਰਮਚਾਰੀ ਲੰਬੇ ਸਮੇਂ ਤੋਂ ਫਿਟਮੈਂਟ ਫੈਕਟਰ ਵਧਾਉਣ ਦੀ ਮੰਗ ਕਰ ਰਹੇ ਹਨ। ਇਸ ਵਾਰ ਇਸ ਦੇ ਵਾਧੇ ਦੀ ਉਮੀਦ ਬਜਟ ਵਿੱਚ ਸਭ ਤੋਂ ਵੱਧ ਹੈ। ਦੇਸ਼ ਵਿੱਚ ਇਸ ਸਾਲ ਅਪ੍ਰੈਲ-ਮਈ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। 1 ਫਰਵਰੀ ਨੂੰ ਪੇਸ਼ ਹੋਣ ਵਾਲਾ ਬਜਟ ਚੋਣਾਂ ਤੋਂ ਪਹਿਲਾਂ ਪੇਸ਼ ਕੀਤਾ ਜਾਣ ਵਾਲਾ ਅੰਤਰਿਮ ਬਜਟ ਹੈ। ਅਜਿਹੇ ‘ਚ ਦੇਖਣਾ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸਰਕਾਰ ਤਨਖਾਹ ‘ਚ ਬੰਪਰ ਵਾਧੇ ਦਾ ਤੋਹਫਾ ਦੇਵੇਗੀ ਜਾਂ ਨਹੀਂ।
ਫਿਟਮੈਂਟ ਫੈਕਟਰ ਕੀ ਹੈ?
ਉਮੀਦ ਕੀਤੀ ਜਾ ਰਹੀ ਹੈ ਕਿ ਫਿਟਮੈਂਟ ਫੈਕਟਰ ‘ਤੇ ਵੀ ਫੈਸਲਾ ਬਜਟ 2024 ‘ਚ ਲਿਆ ਜਾ ਸਕਦਾ ਹੈ। ਇਸ ‘ਤੇ ਕੈਬਿਨੇਟ ਵੱਲੋਂ ਮਨਜ਼ੂਰੀ ਮਿਲਣ ਤੇ ਇਸ ਨੂੰ ਬਜਟ ਦੇ ਖਰਚਿਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਜੇਕਰ ਕੇਂਦਰ ਸਰਕਾਰ ਫਿਟਮੈਂਟ ਫੈਕਟਰ ਵਧਾਉਂਦੀ ਹੈ ਤਾਂ ਕੇਂਦਰੀ ਕਰਮਚਾਰੀਆਂ ਦੀਆਂ ਤਨਖਾਹਾਂ ਆਪਣੇ ਆਪ ਵਧ ਜਾਣਗੀਆਂ। ਫਿਟਮੈਂਟ ਫੈਕਟਰ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਲਈ ਬੇਸਿਕ ਤਨਖ਼ਾਹ ਤੈਅ ਕਰਦਾ ਹੈ। ਬੇਸਿਕ ਸੈਲਰੀ ਦੇ ਅਧਾਰ ‘ਤੇ ਭੱਤੇ ਵੀ ਹੁੰਦੇ ਹਨ।

READ ALSO:ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ CM ਮਾਨ ਖ਼ਿਲਾਫ਼ ਕੀਤਾ ਮਾਣਹਾਨੀ ਦਾ ਕੇਸ

ਵੱਧ ਜਾਵੇਗਾ ਮਹਿੰਗਾਈ ਭੱਤਾ
ਜੇਕਰ ਬੇਸਿਕ ਤਨਖਾਹ 18,000 ਰੁਪਏ ਤੋਂ ਵਧ ਕੇ 26,000 ਰੁਪਏ ਹੋ ਜਾਂਦੀ ਹੈ ਤਾਂ ਮਹਿੰਗਾਈ ਭੱਤਾ ਵੀ ਵਧ ਜਾਵੇਗਾ। ਮਹਿੰਗਾਈ ਭੱਤਾ (DA) ਬੇਸਿਕ ਤਨਖਾਹ ਦੇ 46 ਪ੍ਰਤੀਸ਼ਤ ਦੇ ਬਰਾਬਰ ਹੈ। ਡੀਏ ਦਾ ਕੈਲਕੂਲੇਸ਼ਨ ਡੀਏ ਦੀ ਦਰ ਨੂੰ ਬੇਸਿਕ ਤਨਖਾਹ ਨਾਲ ਗੁਣਾ ਕਰਕੇ ਕੱਢਿਆ ਜਾਂਦਾ ਹੈ। ਮਤਲਬ ਬੇਸਿਕ ਸੈਲਰੀ ਵਧਣ ਨਾਲ ਮਹਿੰਗਾਈ ਭੱਤਾ ਵੀ ਆਪਣੇ ਆਪ ਵਧ ਜਾਵੇਗਾ।

Budget 2024

[wpadcenter_ad id='4448' align='none']