Patiala News
16 ਜਨਵਰੀ 2024:(ਮਾਲਕ ਘੁੰਮਣ)-ਪਟਿਆਲਾ ਦੇ ਸਨੋਰੀ ਅੱਡਾ ਸਥਿਤ ਮਾਰਕਰ ਕਲੋਨੀ ਦੇ ਇੱਕ ਘਰ ‘ਚ ਵੱਡਾ ਹਾਦਸਾ ਵਾਪਰਿਆ ਗਿਆ। ਇਥੇ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਦੇ ਵਿਚ ਵਧੀਆ ਕਮਾਈ ਅਤੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਆਇਆ ਸੀ। ਦੱਸ ਦਈਏ ਕਿ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਤੇ ਉਨਾਂ ਦੀ ਪਤਨੀ ਤੇ ਉਨਾਂ ਦੇ ਧੀ-ਪੁੱਤਰ ਘਰ ਵਿੱਚ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ।
ਅਚਾਨਕ ਉਨਾਂ ਦੇ ਨਾਲ ਵੱਡਾ ਭਾਣਾ ਵਾਪਰ ਗਿਆ ਦੱਸ ਦਈਏ ਕਿ ਅੰਗੀਠੀ ਦਾ ਧੂੰਆਂ ਚੜਨ ਕਾਰਨ ਬੱਚਿਆਂ ਸਣੇ ਮਾਤਾ-ਪਿਤਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾਂ ਦੀ ਪਛਾਣ ਨਵਾਬ ਕੁਮਾਰ ਉਨਾਂ ਦੀ ਪਤਨੀ ਤੇ ਬੇਟੀ ਰੁਕਾਇਆ ਜਿਸਦੀ ਉਮਰ 4 ਸਾਲ ਹੈ ਤੇ ਨਾਲ ਹੀ ਉਨ੍ਹਾਂ ਦਾ ਬੇਟਾ ਜਿਸ ਦਾ ਨਾਮ ਅਰਮਾਨ ਕੁਮਾਰ ਹੈ ਅਤੇ ਉਸ ਦੀ ਉਮਰ 2 ਮਹੀਨੇ ਹੈ।
READ ALSO:ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਨੇ 132 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੀਤਾ ਫੇਲ੍ਹ, ਪੀੜਤਾਂ ‘ਚ ਵਧੇਰੇ ਪੰਜਾਬੀ
ਫਿਲਹਾਲ ਮੌਕੇ ਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਸ ਨੇ ਮ੍ਰਿਤਿਕ ਪਰਿਵਾਰ ਦੀ ਡੈਡ ਬਾਡੀ ਨੂੰ ਪਟਿਆਲਾ ਦੇ ਮੋਰਚੇ ਦੀ ਘਰ ਵਿਖੇ ਰਖਵਾ ਦਿੱਤਾ ਹੈ। ਜਿੱਥੇ ਉਹਨਾਂ ਦਾ ਸਵੇਰ ਚੜਦੇ ਹੀ ਪੋਸਟਮਾਰਟਮ ਹੋਵੇਗਾ। ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ ‘ਚ ਕੰਮ ਕਰਦਾ ਸੀ।
Patiala News