ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ ਦਾ ਹੋਇਆ ਦਿਹਾਂਤ

International Kabaddi Coach

International Kabaddi Coach

ਅੰਤਰਰਾਸ਼ਟਰੀ ਕੱਬਡੀ ਕੋਚ ਅਤੇ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ (ਕੁੱਬੇ ) ਦੇ ਦਿਹਾਂਤ ਦੀ ਖ਼ਬਰ ਨਾਲ ਪੰਜਾਬ ਦੇ ਖੇਡ ਜਗਤ ਵਿੱਚ ਭਾਰੀ ਸੋਗ ਦੀ ਲਹਿਰ ਦੌੜ ਗਈ। ਉਹ 76 ਸਾਲ ਦੇ ਸਨ ਅਤੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਲਏ । ਸੰਸਾਰ ਭਰ ਵਿੱਚ ਕੱਬਡੀ ਦਾ ਨਾਮ ਚਮਕਾਉਣ ਵਾਲੇ ਦੇਵੀ ਦਿਆਲ ਸਰਮਾ ਅੰਤਮ ਸਮੇਂ ਤੱਕ ਕੱਬਡੀ ਨਾਲ ਜੁੜੇ ਰਹੇ।

ਅਚਾਨਕ ਸ਼ੂਗਰ ਵਧ ਜਾਣ ਕਾਰਨ 14 ਜਨਵਰੀ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਨਾਜ਼ੁਕ ਹਾਲਤ ਦੇ ਚਲਦਿਆਂ ਉਨ੍ਹਾਂ ਦੀ ਬੇਟੀ ਅੱਜ ਸਵੇਰੇ ਹੀ ਉਨ੍ਹਾਂ ਨੂੰ ਮਿਲਣ ਲਈ ਵਿਦੇਸ਼ ਤੋਂ ਹਸਪਤਾਲ ਪੁੱਜੀ ਸੀ।

READ ALSO:ਸੰਘਣੀ ਧੁੰਦ ਕਰਕੇ ਜਲੰਧਰ-ਪਠਾਨਕੋਟ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ, ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਦੀ ਮੌਤ..

ਦੇਵੀਂ ਦਿਆਲ ਸ਼ਰਮਾ ਅੰਤਿਮ ਸਮੇ ਤੱਕ ਕੱਬਡੀ ਨੂੰ ਪ੍ਰਫੁਲਤ ਕਰਨ ਲਈ ਜੁਟੇ ਰਹੇ। ਉਨ੍ਹਾਂ ਨੇ ਆਪਣੇ ਬੇਟੇ ਅਲੰਕਾਰ ਟੋਨੀ ਦੀ ਯਾਦ ਵਿੱਚ ਅਪਣੇ ਪਿੰਡ ਵਿੱਚ ਕਬੱਡੀ ਦੇ ਨਵੇਂ ਖਿਡਾਰੀਆਂ ਨੂੰ ਚੇਟਕ ਲਾਉਣ ਅਤੇ ਮੁਫਤ ਸਿਖਲਾਈ ਦੇਣ ਲਈ ਇੱਕ ਅਕਾਦਮੀ ਵੀ ਖੋਲੀ ਹੋਈ ਸੀ। ਪੰਜਾਬ ਦੀ ਮਾਂ ਖੇਡ ਕਬੱਡੀ ਕਬੱਡੀ ਖੇਡ ਦੇ ਭੀਸ਼ਮ ਪਿਤਾਮਾ ਵਜੋਂ ਸਤਿਕਾਰੇ ਜਾਦੇ ਸਨ। ਉਹ ਆਪਣੇ ਜੀਵਨ ਵਿੱਚ ਭਾਰਤ-ਪਕਿਸਤਾਨ ਦੇ ਕਬੱਡੀ ਮੈਚ ਦੌਰਾਨ ਵੀ ਕੋਚ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ।

International Kabaddi Coach

[wpadcenter_ad id='4448' align='none']