ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਹੋਈ ਮੀਟਿੰਗ

ਫਿਰੋਜ਼ਪੁਰ 18 ਜਨਵਰੀ 2024

ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਸ੍ਰੀ. ਜਨਰੈਲ ਸਿੰਘ ਭਵਨ ਬੱਸ ਸਟੈਡ ਫਿਰੋਜ਼ਪੁਰ ਸ਼ਹਿਰ ਵਿਖੇ ਸ੍ਰੀ ਸੁਬੇਗ ਸਿੰਘ ਜਿਲ੍ਹਾਂ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਚ ਸਾਂਝਾ ਫਰੰਟ ਦਾ ਵਿਸਥਾਰ ਕੀਤਾ ਗਿਆ।

          ਇਸ ਮੌਕੇ ਸ੍ਰੀ ਸੁਬੇਗ ਸਿੰਘ ਜਿਲ੍ਹਾਂ ਕੋਆਰਡੀਨੇਟਰ ਨੇ ਦੱਸਿਆ ਕਿ ਸ. ਜਸਪਾਲ ਸਿੰਘ ਪੈਨਸ਼ਨਰ ਪੁਲਿਸ ਵਿਭਾਗ ਨੂੰ ਸਹਾਇਕ ਕੋਆਰਡੀਨੇਟਰ ਅਤੇ ਸ. ਕਸ਼ਮੀਰ ਸਿੰਘ ਪੈਨਸ਼ਨਰ ਜੇਲ੍ਹ ਵਿਭਾਗ ਨੂੰ ਐਡੀਸ਼ਨਲ ਜਨਰਲ ਸਕੱਤਰ ਅਤੇ ਸ੍ਰ. ਗੁਰਦੇਵ ਸਿੰਘ ਸਿਚਾਈ ਵਿਭਾਗ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਮੁਲਾਜ਼ਮਾ ਅਤੇ ਪੈਨਸ਼ਨਰ ਵਿਰੋਧੀ ਮਾਰੂ ਨੀਤੀਆ ਦੇ ਵਿਰੋਧ ਵਿੱਚ ਸਾਝਾਂ ਸ਼ੰਘਰਸ਼ ਕਰਨ ਤੇ ਜੋਰ ਦਿੱਤਾ ਗਿਆ। ਜਿਸ  ਦੀਆਂ ਤਰੀਖਾ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀ ਦੇ ਰਹੀ ਜਿਸ ਕਰਕੇ ਮੁਲਾਜ਼ਮ ਅਤੇ ਪੈਨਸ਼ਨਰ ਵਿਚ ਭਾਰੀ ਰੋਸ਼ ਪਾਈਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿਚ ਸਾਂਝਾ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾਂ ਦਿੱਤਾ ਤਾਂ ਵੱਡੇ ਐਕਸ਼ਨ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

          ਮੀਟਿੰਗ ਵਿਚ ਵਿੱਚ ਸ. ਖਜਾਨ ਸਿੰਘ ਪ੍ਰਧਾਨ, ਮਹਿੰਦਰ ਸਿੰਘ ਧਾਲੀਵਾਲ, ਅਜੀਤ ਸਿੰਘ ਸੋਢੀ, ਓਮ ਪ੍ਰਕਾਸ਼ ਰੋਡਵੇਜ, ਜਗਦੀਪ ਮਾਂਗਟ ਇੰਜੀਨੀਅਰ ਕਾਰਜ,  ਬਲਵੰਤ ਸਿੰਘ ਰੋਡਵੇਜ, ਹਰਬੰਸ ਸਿੰਘ ਵਣ ਵਿਭਾਗ, ਮਲਕੀਤ ਸਿੰਘ ਪਾਸੀ ਰੋਡਵੇਜ, ਮਨਜੀਤ ਸਿੰਘ ਜੇਲ੍ਹ ਪੈਨਸ਼ਨਰ ਮੁਖਤਿਆਰ ਸਿੰਘ ਪੁਲਿਸ ਵਿਭਾਗ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਅਤੇ ਮੁਲਾਜਮ ਹਾਜਰ ਸਨ। 

[wpadcenter_ad id='4448' align='none']