RAM RAHEEM
ਜਬਰ-ਜ਼ਨਾਹ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ‘ਚੋਂ ਬਾਹਰ ਆਵੇਗਾ। ਉਸ ਦੀ 50 ਦਿਨ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਰਾਮ ਰਹੀਮ 50 ਦਿਨਾਂ ਲਈ ਫਿਰ ਜੇਲ੍ਹ ‘ਚੋਂ ਬਾਹਰ ਆਵੇਗਾ। ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਕਈ ਵਾਰ ਪੈਰੋਲ ‘ਤੇ ਬਾਹਰ ਆ ਚੁੱਕਾ ਹੈ। ਅਲੱਗ-ਅਲੱਗ ਮਾਮਲਿਆਂ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 32 ਮਹੀਨਿਆਂ ‘ਚ 9ਵੀਂ ਵਾਰ ਪੈਰੋਲ ਮਿਲੀ ਚੁੱਕੀ ਹੈ।
ਡੇਰਾ ਮੁਖੀ ਰਾਮ ਰਹੀਮ ਪਿਛਲੇ ਸਾਲ 17 ਜੂਨ ‘ਚ 30 ਦਿਨ, 15 ਅਕਤੂਬਰ ‘ਚ 40 ਦਿਨ ਅਤੇ ਇਸ ਸਾਲ 21 ਜਨਵਰੀ ‘ਚ 40 ਦਿਨ ਅਤੇ 20 ਜੁਲਾਈ ‘ਚ 30 ਦਿਨਾਂ ਦੀ ਪੈਰੋਲ, 20 ਨਵੰਬਰ ਨੂੰ 21 ਦਿਨਾਂ ਦੀ ਪੈਰੋਲ ਲੈ ਕੇ ਬਰਨਾਵਾ ਦੇ ਆਸ਼ਰਮ ਵਿੱਚ ਰਿਹਾ। ਪਰਿਵਾਰਕ ਮੈਂਬਰ ਅਤੇ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਵੀ ਉਸ ਦੇ ਨਾਲ ਰਹੀ।
READ ALSO:ਪਾਵਨ ਅਸਥਾਨ ‘ਚ ਬਿਰਾਜਮਾਨ ਰਾਮਲਲਾ ਦੀ ਪਹਿਲੀ ਤਸਵੀਰ ਆਈ ਸਾਹਮਣੇ, ਘਰ ਬੈਠੇ ਤੁਸੀਂ ਵੀ ਕਰੋ ਦਰਸ਼ਨ
ਇਕ ਵਾਰ ਫਿਰ ਡੇਰਾ ਮੁਖੀ ਦੀ ਪੈਰੋਲ ਲਈ ਰੋਹਤਕ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਰੋਹਤਕ ਪ੍ਰਸ਼ਾਸਨ ਨੇ ਬਾਗਪਤ ਪ੍ਰਸ਼ਾਸਨ ਤੋਂ ਪੈਰੋਲ ਦੇ ਸਮੇਂ ਦੇ ਸੰਚਾਲਨ ਬਾਰੇ ਰਿਪੋਰਟ ਮੰਗੀ ਸੀ। ਬਿਨੌਲੀ ਥਾਣੇ ਤੋਂ ਰਿਪੋਰਟ ਭੇਜ ਦਿੱਤੀ ਗਈ ਹੈ। ਇੰਸਪੈਕਟਰ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਸਾਬਕਾ ਪੈਰੋਲ ਸਬੰਧੀ ਰਿਪੋਰਟ ਮੰਗੀ ਗਈ ਸੀ, ਜੋ ਭੇਜ ਦਿੱਤੀ ਗਈ ਹੈ।
RAM RAHEEM