North India Weather Forecast
ਪੰਜਾਬ ਵਿਚ ਅਗਲੇ 2 ਦਿਨਾਂ ਲਈ ਭਿਆਨਕ ਠੰਡ ਦੀ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਨੇ ਫਿਰ ਤੋਂ ‘ਰੈੱਡ ਅਲਰਟ’ ਐਲਾਨ ਕੀਤਾ ਹੈ। ਪਿਛਲੇ 2-3 ਦਿਨ ਧੁੱਪ ਨਿਕਲਣ ਕਾਰਨ ਦੁਪਹਿਰ ਸਮੇਂ ਰਾਹਤ ਮਿਲਣੀ ਸ਼ੁਰੂ ਹੋਈ ਸੀ ਪਰ ਅੱਜ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਪੂਰਾ ਦਿਨ ਧੁੱਪ ਨਹੀਂ ਨਿਕਲੀ ਅਤੇ ਸੀਤ ਲਹਿਰ ਕਾਰਨ ਠੰਡ ਦਾ ਪੂਰਾ ਜ਼ੋਰ ਰਿਹਾ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਠੰਡ ਤੋਂ ਰਾਹਤ ਮਿਲਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਹ ਟੁੱਟ ਚੁੱਕਾ ਹੈ। ਇਸੇ ਕਾਰਨ ਓਰੇਂਜ ਅਤੇ ਯੈਲੋ ਅਲਰਟ ਹੁਣ ਰੈੱਡ ਅਲਰਟ ਵਿਚ ਬਦਲ ਚੁੱਕਾ ਹੈ। ਅਗਲੇ 2 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਰੈੱਡ ਅਲਰਟ ਜ਼ੋਨ ਵਿਚ ਰਹਿਣਗੇ।
ਮੌਸਮ ਵਿਚ ਇਕਦਮ ਹੋਏ ਫੇਰਬਦਲ ਕਾਰਨ ਠੰਡ ਫਿਰ ਤੋਂ ਭਿਆਨਕ ਰੂਪ ਧਾਰਨ ਕਰ ਰਹੀ ਹੈ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਾ ਹੈ। ਪੰਜਾਬ ਦੇ ਨਵੇਂ ਅੰਕੜਿਆਂ ਮੁਤਾਬਕ ਬਠਿੰਡਾ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ, ਜਦਕਿ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਵਰਗੇ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਇਸੇ ਸਿਲਸਿਲੇ ਵਿਚ ਆਉਣ ਵਾਲੇ 2-3 ਦਿਨਾਂ ਦੌਰਾਨ ਭਾਰੀ ਧੁੰਦ ਪੈਣ ਦੀ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਵੱਲੋਂ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚ ਹਾਈਵੇ ’ਤੇ ਵਾਹਨ ਚਲਾਉਂਦੇ ਸਮੇਂ ਵਿਸ਼ੇਸ਼ ਅਹਿਤਿਆਤ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।
READ ALSO:ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਹੀ ਰਾਮਲਲਾ ਦੀ ਫ਼ੋਟੋ ਵਾਇਰਲ ਹੋਣ ”ਤੇ ਨਾਰਾਜ਼ ਹੋਇਆ ਟਰੱਸਟ, ਲੈ ਸਕਦਾ ਵੱਡਾ ਐਕਸ਼ਨ..
ਪੱਛਮੀ ਦਬਾਅ ਮੱਧ ਸਾਗਰ ਵੱਲ ਵੱਧ ਰਿਹਾ ਹੈ, ਜਿਸ ਕਾਰਨ ਠੰਡ ਵਿਚ ਵਾਧਾ ਦਰਜ ਹੋ ਰਿਹਾ ਹੈ। ਇਸੇ ਲੜੀ ਵਿਚ ਕੋਹਰੇ ਅਤੇ ਬੱਦਲਾਂ ਕਾਰਨ ਸੂਰਜ ਦੇ ਦਰਸ਼ਨ ਨਹੀਂ ਹੋ ਰਹੇ। ਪੰਜਾਬ ਵਿਚ ਠੰਡ ਨੇ 9 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਮਾਈਨਸ ਵਿਚ ਤਾਪਮਾਨ ਜਾਣ ਕਾਰਨ ਲੋਕਾਂ ਦਾ ਹਾਲ ਬੇਹਾਲ ਹੋ ਰਿਹਾ ਹੈ।
North India Weather Forecast