Stomach Flu
ਸਰਦੀ ਦਾ ਮੌਸਮ ਚੱਲ ਰਿਹਾ ਹੈ। ਇਸ ਰੁੱਤ ਵਿਚ ਵਾਇਰਲ ਫਲੂ ਹੋ ਜਾਣਾ ਇਕ ਆਮ ਗੱਲ ਮੰਨੀ ਜਾਂਦੀ ਹੈ। ਇਸ ਨਾਲ ਨੱਕੋਂ ਪਾਣੀ ਆਉਣਾ, ਖਾਂਸੀ ਤੇ ਜ਼ੁਕਾਮ ਆਦਿ ਦੀ ਸਮੱਸਿਆ ਆਉਂਦੀ ਹੈ। ਇਹ ਅਸਲ ਵਿਚ ਸਾਡੇ ਰੈਸਪੀਰੇਟਰੀ ਸਿਸਟਮ ਉੱਤੇ ਵਾਇਰਸ ਦੇ ਹਮਲੇ ਦੀ ਨਿਸ਼ਾਨੀ ਹੁੰਦੀ ਹੈ। ਪਰ ਇਕ ਨਵਾਂ ਵਾਇਰਸ ਹੈ ਜੋ ਸਾਡੀਆਂ ਅੰਤੜੀਆਂਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਨੂੰ ਰੋਟਾ ਵਾਇਰਸ ਅਤੇ ਨੋਰਾਵਾਇਰਸ ਦਾ ਨਾਮ ਦਿੱਤਾ ਜਾਂਦਾ ਹੈ। ਇਹ ਵਾਇਰਸ ਸਾਡੀਆਂ ਅੰਤੜੀਆਂ ਵਿਚ ਚਲੇ ਜਾਂਦੇ ਹਨ, ਜਿਸ ਕਾਰਨ ਦਸਤ, ਉਲਟੀਆਂ, ਮਤਲੀ ਤੇ ਲੀਹਾਂ ਉੱਠਣ (ਪੇਟ ਵਿਚ ਵਾਰ ਵਾਰ ਦਰਦਾਂ) ਦੀ ਪਰੇਸ਼ਾਨੀ ਆਉਂਦੀ ਹੈ।
ਇਸ ਨਾਲ ਸਰੀਰ ਕਮਜ਼ੋਰ ਹੋਣ ਲਗਦਾ ਹੈ। ਇਸ ਨੂੰ ਪੇਟ ਦਾ ਫਲੂ ਜਾਂ Stomach ਫਲੂ ਕਿਹਾ ਜਾਂਦਾ ਹੈ। ਡਾਕਟਰੀ ਭਾਸ਼ਾ ਵਿਚ ਇਸ ਬਿਮਾਰੀ ਲਈ ਗੈਸਟਰੋਐਂਟਰਾਇਟਿਸ (gastroenteritis) ਸ਼ਬਦ ਵਰਤਿਆ ਜਾਂਦਾ ਹੈ। Stomach ਫਲੂ ਦਾ ਵਧੇੇਰੇ ਖਤਰਾ ਨਵਜਨਮੇ ਬੱਚਿਆਂ, ਬਜ਼ੁਰਗਾਂ ਅਤੇ ਕੰਮਜ਼ੋਰ ਇਮਊਨਿਟੀ ਵਾਲੇ ਲੋਕਾਂ ਨੂੰ ਹੁੰਦਾ ਹੈ। ਆਓ ਤੁਹਾਨੂੰ ਇਸ ਫਲੂ ਦੇ ਲੱਛਣ ਤੇ ਬਚਾਅ ਦੇ ਤਰੀਕੇ ਦੱਸੀਏ –
Stomach ਫਲੂ ਦੇ ਲੱਛਣ
- ਜੀਅ ਮਤਲਾਉਣਾ, ਉਲਟੀ ਆਉਣਾ ਫਲੂ ਦੇ ਲੱਛਣ ਹਨ।
- ਇਸ ਨਾਲ ਪੇਟ ਵਿਚ ਵਾਰ ਵਾਰ ਦਰਦ ਹੁੰਦਾ ਹੈ ਤੇ ਪੇਟ ਦਰਦ ਕਰਕੇ ਲੈਟਰੀਨ ਆਉਂਦੀ ਹੈ।
- ਸਾਡੀਆਂ ਅੰਤੜੀਆਂ ਉੱਤੇ ਹਮਲਾ ਹੋਣ ਕਾਰਨ ਇਨਸਾਨ ਨੂੰ ਦਸਤ, ਬਿਨਾਂ ਖੂਨ ਦਾ ਡਾਈਰੀਆ ਆਦਿ ਹੋਣ ਦੀ ਸਮੱਸਿਆ ਹੋ ਜਾਂਦੀ ਹੈ।
- Stomach ਫਲੂ ਦੇ ਵਿਗੜਨ ਨਾਲ ਮਸਲਸ ਵਿਚ ਅਕੜਾਅ ਆਉਣ ਲਗਦਾ ਹੈ।
- ਇਸ ਫਲੂ ਦੇ ਚਲਦਿਆਂ ਪੀੜਤ ਨੂੰ ਹਲਕਾ ਬੁਖ਼ਾਰ ਵੀ ਹੋ ਸਕਦਾ ਹੈ।
- ਕਈ ਵਾਰ ਪੀੜਤ ਨੂੰ ਸਿਰ ਦਰਦ ਦੀ ਸਮੱਸਿਆ ਵੀ ਆਉਂਦੀ ਹੈ।
ਡਾਕਟਰੀ ਸਹਾਇਤਾ
ਹਰ ਬਿਮਾਰੀ ਦਾ ਇਲਾਜ ਸੰਭਵ ਹੈ। ਸਮਾਂ ਰਹਿੰਦਿਆਂ ਇਨਸਾਨ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਜਦ ਪੀੜਤ ਦੇ ਪੇਟ ਵਿਚ ਕੋਈ ਵੀ ਤਰਲ ਖੜਨੋ ਰਹਿ ਜਾਵੇ ਤਾਂ ਇਹ ਗੰਭੀਰ ਸਥਿਤੀ ਹੁੰਦੀ ਹੈ। ਇਸ ਦੇ ਨਾਲ ਹੀ ਗੰਭੀਰ ਸਥਿਤੀ ਦੀ ਨਿਸ਼ਾਨੀ ਹੈ ਕਿ ਰੋਗੀ ਦੀ ਉਲਟੀ ਵਿਚ ਖੂਨ ਦੇ ਧੱਬੇ ਦਿਖਦੇ ਹਨ, ਵਾਰ ਵਾਰ ਪਿਆਸ ਲਗਦੀ ਹੈ ਤੇ ਮੂੰਹ ਸੁਕਣ ਲਗਦਾ ਹੈ। ਕਮਜ਼ੋਰੀ ਤੇ ਚੱਕਰ ਆਉਣ ਲਗਦੇ ਹਨ। ਅਜਿਹੇ ਵਿਚ ਤੁਰੰਤ ਹੀ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈਣੀ ਚਾਹੀਦੀ ਹੈ।
READ ALSO:ਰਿਲਾਇੰਸ ਇੰਡਸਟਰੀਜ਼ ਦੁਆਰਾ ਸ਼ਾਨਦਾਰ ਪ੍ਰਦਰਸ਼ਨ, ਤੀਜੀ ਤਿਮਾਹੀ ਵਿੱਚ 19,641 ਕਰੋੜ ਰੁਪਏ ਦਾ ਲਾਭ
ਬਚਾਅ ਦੇ ਤਰੀਕੇ
Stomach ਫਲੂ ਹੋਣ ਤੇ ਇਸ ਦਾ ਇਲਾਜ ਕੀਤਾ ਜਾਂਦਾ ਹੈ। ਪਰ ਇਸ ਫਲੂ ਤੋਂ ਬਚਣ ਲਈ ਵੀ ਕੁਝ ਇਕ ਉਪਚਾਰ ਜ਼ਰੂਰੀ ਹੈ। ਇਸ ਫਲੂ ਦੀ ਵੈਕਸੀਨ ਆਉਂਦੀ ਹੈ। ਛੋਟੇ ਬੱਚਿਆਂ ਨੂੰ ਇਹ ਵੈਕਸੀਨ ਲਗਵਾਈ ਜਾਣੀ ਚਾਹੀਦੀ ਹੈ। ਰੋਜ਼ਾਨਾਂ ਜੀਵਨ ਵਿਚ ਆਪਣੇ ਹੱਥਾਂ ਤੇ ਮੂੰਹ ਸਾਦੇ ਪਾਣੀ ਨਾਲ ਧੋਣਾ ਚਾਹੀਦਾ ਹੈ। ਆਪਣਾ ਤੋਲੀਆ, ਬੁਰਸ਼ ਆਦਿ ਨਿੱਜੀ ਚੀਜ਼ਾਂ ਕਿਸੇ ਨਾਲ ਵੀ ਸਾਂਝੀਆਂ ਨਹੀਂਂ ਕਰਨੀਆਂ ਚਾਹੀਦੀਆਂ। ਬਾਜ਼ਾਰ ਤੋਂ ਫਲ, ਸਬਜ਼ੀਆਂ ਲਗਾਉਣ ਤੋਂ ਬਾਅਦ ਉਹਨਾਂ ਨੂੰ ਧੋ ਕੇ ਹੀ ਵਰਤਣਾ ਚਾਹੀਦਾ ਹੈ। Stomach ਫਲੂ ਇਕ ਅਜਿਹੀ ਬਿਮਾਰੀ ਹੈ ਜੋ ਇਕ ਇਨਸਾਨ ਤੋਂ ਦੂਜੇ ਨੂੰ ਵੀ ਹੋ ਜਾਂਦੀ ਹੈ।
NOTE : ਇਹ ਆਮ ਜਾਣਕਾਰੀ ਹੈ ਨਾ ਕਿ ਨਿੱਜੀ ਸਲਾਹ। ਹਰ ਵਿਅਕਤੀ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ, ਇਸ ਲਈ ਕਿਸੇ ਵੀ ਚੀਜ਼ ਦੀ ਵਰਤੋਂ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਕਰੋ।
Stomach Flu