ਚੱਲਣ ਤੋਂ ਮੁਸ਼ਕਲ ਕਰ ਦਿੰਦਾ ਹੈ ਇਸ ਬਿਮਾਰੀ ਦਾ ਦਰਦ, ਜਾਣੋ ਲੱਛਣ ਤੇ ਬਚਣ ਦੇ ਤਰੀਕੇ

HEALTH TIPS

HEALTH TIPS

ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਕ੍ਰੋਨਿਕ ਬਿਮਾਰੀਆਂ ਪ੍ਰਭਾਵਿਤ ਕਰਦੀਆਂ ਹਨ, ਜਿਨ੍ਹਾਂ ਵਿਚੋਂ ਇਕ ਹੈ, ਰੂਮੇਟਾਈਡ ਅਥਰਾਈਟਿਸ। ਇਹ ਇਕ ਦਰਦਨਾਕ ਬਿਮਾਰੀ ਹੈ, ਜੋ ਹੋਰਨਾਂ ਕ੍ਰੋਨਿਕ ਬਿਮਾਰੀਆਂ ਵਾਂਗ ਸਰੀਰ ਨੂੰ ਲੰਮੇ ਉਮਰ ਤੱਕ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਕਾਰਨ ਸਰੀਰ ਦੇ ਜੋੜਾਂ ਵਿਚ ਸੋਜਿਸ਼ ਹੋਣ ਲਗਦੀ ਹੈ, ਜਿਸ ਦੇ ਸਿੱਟੇ ਵਜੋਂ ਤੇਜ ਦਰਦ ਹੁੰਦਾ ਹੈ। ਇਹ ਇਕ ਆਟੋਇਮਊਨ ਡਜ਼ੀਜ਼ ਹੈ, ਜਿਸ ਵਿਚ ਜੋੜਾਂ ਦੀ ਲਾਇੰਨਿੰਗ ਉੱਤੇ ਅਸਰ ਪੈਂਦਾ ਹੈ। ਸੋਜ ਹੋਣ ਕਾਰਨ ਪੂਰੇ ਸਰੀਰ ਵਿਚ ਦਰਦ ਹੋਣ ਲਗਦਾ ਹੈ। ਜੇਕਰ ਬਿਮਾਰੀ ਗੰਭੀਰ ਹੋ ਜਾਵੇ ਤਾਂ ਇਸ ਦਾ ਅਸਰ ਅੱਖਾਂ, ਲੰਗਸ, ਸਕਿਨ ਅਤੇ ਦਿਲ ਉੱਤੇ ਵੀ ਹੋਣ ਲਗਦਾ ਹੈ। ਆਓ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਤੇ ਬਚਾਅ ਦੇ ਤਰੀਕੇ ਦੱਸੀਏ –

ਰੂਮੇਟਾਈਡ ਅਥਰਾਈਟਿਸ ਦੇ ਲੱਛਣ

ਰੂਮੇਟਾਈਡ ਅਥਰਾਈਟਿਸ ਹੋਣ ਦੇ ਕਾਰਨ ਪੀੜਤ ਇਨਸਾਨ ਦੇ ਜੋੜਾਂ ਵਿਚ ਤੇਜ਼ ਦਰਦ ਹੋਣ ਲਗਦਾ ਹੈ ਤੇ ਜੋੜਾਂ ਵਿਚ ਅਕੜਾਅ ਪੈਦਾ ਹੋ ਜਾਂਦਾ ਹੈ। ਲੰਮਾ ਸਮਾਂ ਬੈਠਣ ਬਾਅਦ ਸਰੀਰ ਆਕੜ ਜਾਂਦਾ ਹੈ। ਇਸ ਨਾਲ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ। ਸਰੀਰ ਲਗਾਤਾਰ ਥਕਿਆ ਰਹਿੰਦਾ ਹੈ ਤੇ ਬੁਖਾਰ ਵੀ ਹੋ ਜਾਂਦਾ ਹੈ। ਇਹ ਬਿਮਾਰੀ ਪੀੜਤ ਦੇ ਗੋੜਿਆਂ, ਕੂਹਣੀਆਂ, ਹਿਪਸ ਅਤੇ ਕਲਾਈਆਂ ਨੂੰ ਪ੍ਰਭਾਵਿਤ ਕਰਦੀ ਹੈ। ਸਾਰੇ ਸਰੀਰ ਵਿਚ ਤੇਜ਼ ਦਰਦ ਤੋਂ ਸਿਵਾ ਇਹ ਬਿਮਾਰੀ ਸਾਡੀਆਂ ਅੱਖਾਂ, ਦਿਲ, ਕਿਡਨੀ, ਸਕਿਨ ਅਤੇ ਖੂਨ ਦੀਆਂ ਧਮਣੀਆਂ ਉੱਤੇ ਵੀ ਮਾੜਾ ਅਸਰ ਕਰਦੀ ਹੈ।

ਵਧੇਰੇ ਪ੍ਰਭਾਵਿਤ ਵਰਗ

ਰੂਮੇਟਾਈਡ ਅਥਰਾਈਟਿਸ ਅਜਿਹੀ ਬਿਮਾਰੀ ਹੈ ਜੋ ਬਿਮਾਰੀ ਦੇ ਪਰਿਵਾਰਕ ਇਤਿਹਾਸ ਵਾਲਿਆਂ ਨੂੰ ਵਧੇਰੇ ਹੁੰਦੀ ਹੈ। ਇਸ ਤੋਂ ਸਿਵਾ ਔਰਤਾਂ ਨੂੰ ਰੂਮੇਟਾਈਡ ਅਥਰਾਈਟਿਸ ਦੀ ਬਿਮਾਰੀ ਵਧੇਰੇ ਹੁੰਦੀ ਹੈ, ਜੋ ਔਰਤਾਂ ਬੱਚੇ ਨਹੀਂ ਜਨਮਦੀਆਂ, ਉਹਨਾਂ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਇਸ ਤੋਂ ਸਿਵਾ ਜ਼ਿਆਦਾ ਵਜਨ ਵਾਲੇ ਲੋਕ, ਸਮੋਕਿੰਗ ਕਰਨ ਵਾਲੇ ਲੋਕ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿਚੋਂ ਪ੍ਰਮੁੱਖ ਹਨ।

ਬਚਾਅ ਦੇ ਤਰੀਕੇ

READ ALSO: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਫਾਰਮ 29 ਫਰਵਰੀ ਤੱਕ ਲਏ ਜਾਣਗੇ -ਜ਼ਿਲ੍ਹਾ ਚੋਣ ਅਫ਼ਸਰ

ਜੀਵਨ ਵਿਚ ਜੇਕਰ ਕੋਈ ਸਮੱਸਿਆ ਹੈ ਤਾਂ ਉਸ ਦਾ ਹੱਲ ਵੀ ਹੈ। ਇਸ ਵਿਚ ਅਹਿਮੀਅਤ ਇਹ ਗੱਲ ਦੀ ਹੁੰਦੀ ਹੈ ਕਿ ਸਮੱਸਿਆ ਕਿੰਨੀ ਕੁ ਵੱਡੀ ਹੈ। ਇਹੀ ਗੱਲ ਰੂਮੇਟਾਈਡ ਅਥਰਾਈਟਿਸ ਬਿਮਾਰੀ ਉੱਤੇ ਵੀ ਲਾਗੂ ਹੁੰਦੀ ਹੈ। ਸ਼ੁਰੂਆਤੀ ਦੌਰ ਵਿਚ ਇਸ ਦਾ ਡਾਕਟਰੀ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਇਸ ਬਿਮਾਰੀ ਤੋਂ ਬਚਣ ਲਈ ਵੀ ਕਈ ਪ੍ਰਕਾਰ ਦੇ ਉਪਚਾਰ ਕਰਨੇ ਚਾਹੀਦੇ ਹਨ। ਮਹਿਲਾਵਾਂ ਦੁਆਰਾ ਬੱਚਿਆਂ ਨੂੰ ਦੁੱਧ ਪਿਆਉਣ ਨਾਲ ਇਸ ਬਿਮਾਰੀ ਦਾ ਖਤਰਾ ਘਟਦਾ ਹੈ। ਵਜਨ ਕੰਟਰੋਲ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਜੋ ਲੋਕ ਸਿਗਰਟਨੋਸ਼ੀ ਕਰਦੇ ਹਨ, ਉਹ ਇਸ ਦਾ ਤਿਆਗ ਕਰਕੇ ਬਚ ਸਕਦੇ ਹਨ।

HEALTH TIPS

[wpadcenter_ad id='4448' align='none']