ਅੰਮ੍ਰਿਤਸਰ 23 ਜਨਵਰੀ 2023–
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਅਤੇ ਏਡੀਸੀਪੀ ਟਰੈਫਿਕ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 14 ਫਰਵਰੀ 2024 ਤੱਕ ਮਨਾਇਆ ਜਾ ਰਿਹਾ ਹੈ। ਇਸ ਤਹਿਤ ਅੱਜ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚ ਸੀ ਸਲਵੰਤ ਸਿੰਘ, ਮਹਿਲਾ ਕਾਂਸਟੇਬਲ ਲਵਪ੍ਰੀਤ ਕੌਰ ਵੱਲੋ ਰਿਲਾਇੰਸ ਜੀਓ ਮੀਰਾਂ ਕੋਟ ਅੰਮ੍ਰਿਤਸਰ, ਸੇਂਟ ਫਰਾਂਸਿਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਟਰੈਫਿਕ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਰਿਲਾਇੰਸ ਜੀਓ ਕਰਮਚਾਰੀਆਂ ਅਤੇ ਬੱਚਿਆਂ ਨੂੰ ਟਰੈਫਿਕ ਨਿਯਮਾ ਤੋਂ ਜਾਗਰੂਕ ਕੀਤਾ ਗਿਆ। ਉਨਾਂ ਨੂੰ ਰੈਡ ਲਾਈਟ, ਹੈਲਮੇਟ ਆਦਿ ਬਾਰੇ ਦੱਸਿਆ ਗਿਆ, ਰੋਡ ਸਾਇਨ ਸਮਝਾਏ ਗਏ, ਗੱਡੀ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਪਹਿਨੋ, ਫਸਟ ਏਡ ਕਿੱਟ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸ: ਦਲਜੀਤ ਸਿੰਘ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੱਡੀ ਚਲਾਉਂਦੇ ਵਕਤ ਰੈਡ ਲਾਈਟ ਜੰਪ ਨਾ ਕਰਨਾ, ਹਮੇਸ਼ਾ ਅੱਗੇ ਵਾਲੇ ਵਾਹਨ ਤਂੋ ਦੂਰੀ ਬਣਾ ਕੇ ਰੱਖਣ, ਜੈਬਰਾ ਲਾਈਨ ਪਾਰ ਨਾ, ਗਲਤ ਪਾਰਕਿੰਗ, ਵਹੀਕਲ ਚਲਾਉਂਦੇ ਸਮੇ ਹੈਡਫ਼ੋਨ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਤਾਂ ਸੜਕ ’ਤੇ ਹੁੰਦੇ ਹਾਦਸਿਆਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਇਸ ਮੌਕੇ ਜਿੱਤਬਚਨ ਸਿੰਘ ਸੰਧੂ ਅਤੇ ਹੋਰ ਸਟਾਫ ਹਾਜ਼ਰ ਸੀ।ਸੇਂਟ ਫਰਾਂਸਿਸ ਸੀਨੀਅਰ ਸੈਕੰਡਰੀ ਸਕੂਲ ਦੇ ਵੈਨ ਦੇ ਡਰਾਈਵਰਾਂ ਨੂੰ ਗੱਡੀਆਂ ’ਤੇ ਲਗਾਉਣ ਲਈ ਰਿਫਲੈਕਟਡ ਵੰਡੇ ਗਏ ਅਤੇ ਸਕੂਲ ਵੈਨਾ ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਸਿਸਟਰ ਪ੍ਰਿਆ, ਮੈਡਮ ਰਿੰਕੀ, ਸ੍ਰੀ ਸੰਦੀਪ ਬਾਵਾ ਵੀ ਹਾਜ਼ਰ ਸਨ।