ਆਰਮੀ ਅਗਨੀਵੀਰ ਅਤੇ ਅਰਧ-ਸੈਨਿਕ ਬਲਾ ਵਿੱਚ ਭਰਤੀ ਲਈ ਮੁਫਤ ਲਿਖਤੀ ਅਤੇ ਫਿੱਜੀਕਲ ਟਰੇਨਿੰਗ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ

ਅੰਮ੍ਰਿਤਸਰ 23 ਜਨਵਰੀ 2024-

ਸੀ-ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਲ੍ਹਾ ਤਰਨਤਾਰਨਅੰਮ੍ਰਿਤਸਰਤਹਿਸੀਲ ਬਾਬਾ ਬਕਾਲਾ ਅਤੇ ਗੁਰਦਾਸਪੁਰ ਦੇ ਜੋ ਯੂਵਕ ਆਰਮੀ ਅਗਨੀਵੀਰ ਲਿਖਤੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਯੁਵਕ ਸੀ-ਪਾਈਟ ਕੈਂਪ ਥੇਹ ਕਾਂਜਲਾਕਪੂਰਥਲਾ ਵਿਖੇ ਆ ਕੇ ਮੁੱਫਤ ਤਿਆਰੀ ਕਰ ਸਕਦੇ ਹਨ। ਜੋ ਯੂਵਕ ਆਰਮੀ ਅਗਨੀਵੀਰ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਦੀ ਆਨਲਾਈਨ ਰਜਿਸਟਰੇਸ਼ਨ 08 ਫਰਵਰੀ 2024 ਤੋਂ 21 ਮਾਰਚ 20224 ਤੱਕ ਹੋਵੇਗੀ ਅਤੇ ਅਰਧ-ਸੈਨਿਕ ਬਲਾ (ਬੀ.ਐਸ.ਐਫ.ਸੀ.ਆਰ.ਪੀ.ਐਫ.ਆਈ.ਟੀ.ਬੀ.ਪੀ.ਸੀ.ਆਈ.ਐਸ.ਐਫ.ਐਸ.ਐਸ.ਬੀ.ਏ.ਆਰ. ਅਤੇ ਐਸ.ਐਸ.ਸੀ.) 75768  ਪੋਸਟਾਂ ਦੇ  ਲਿਖਤੀ ਪੇਪਰ ਦੀ ਤਿਆਰੀ ਵੀ ਸੀ-ਪਾਈਟ ਕੈਂਪ ਥੇਹ ਕਾਂਜਲਾ,ਕਪੂਰਥਲਾ ਵਿਖੇ ਚੱਲ ਰਹੀ ਹੈਜਿਨਾਂ ਇਹਨਾਂ ਪੋਸਟਾ ਦੀ ਤਿਆਰੀ ਦੀਆਂ ਕਲਾਸਾਂ ਮੁੱਫਤ ਸੀ-ਪਾਈਟ ਕੈਂਪ ਥੇਹ ਕਾਂਜਲਾਵਿਖੇ ਸੁਰੂ ਕਰ ਦਿੱਤੀਆਂ ਗਈਆ ਹਨ। ਚਾਹਵਾਨ ਯੂਵਕ ਕੈਂਪ ਵਿੱਚ ਆ ਕੇ ਲਿਖਤੀ ਪੇਪਰ ਦੀਆਂ ਕਲਾਸਾਂ ਲਗਾ ਸਕਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਕੈਂਪਾਂ ਦਾ ਫਾਇਦਾ ਉਠਾਹ ਸਕਦੇ ਹਨ। ਚਾਹਵਾਨ ਨੌਜਵਾਨ ਲਿਖਤੀ ਟੈਸਟ ਦੀ ਸਿਖਲਾਈ ਲਈ ਜਰੂਰੀ ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਵੇਂ ਆਧਾਰ ਕਾਰਡ,ਦਸਵੀਂ ਕਲਾਸ ਜਾ ਬਾਰਵੀਂ ਕਾਲਸ ਦਾ ਸਰਟੀਫਿਕੇਟਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਗਰਾਫ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਕੈਂਪ ਦੇ ਅਧਿਕਾਰੀ ਦੇ ਦੱਸਿਆ ਹੈ ਕਿ ਟਰੇਨਿੰਗ ਦੌਰਾਨ ਯੂਵਕਾ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਹਨ੍ਹਾਂ ਮੋਬਾਇਲ ਨੰਬਰਾਂ 8360163527 ਅਤੇ 9914369376 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

[wpadcenter_ad id='4448' align='none']