ਜ਼ਿਲ੍ਹਾ ਮੈਜਿਸਟ੍ਰੇਟ ਨੇ ਗਣਤੰਤਰ ਦਿਵਸ ਸਮਾਰੋਹ ਵਾਲੇ ਸਥਾਨਾਂ ਅਤੇ ਇਸ ਦੇ ਆਸ-ਪਾਸ ਏਰੀਆਂ ਨੂੰ ਕੀਤਾ ਨੋ ਡਰੋਨ ਜੋਨ ਘੋਸ਼ਿਤ

ਫਾਜ਼ਿਲਕਾ 25 ਜਨਵਰੀ 2024….

                        ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਗਣਤੰਤਰ ਦਿਵਸ-2024 ਦੇ ਸਮਾਰੋਹ ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਅਤੇ ਸਬ-ਡਵੀਜ਼ਨ/ਤਹਿਸੀਲ ਪੱਧਰ ਤੇ ਮਨਾਏ ਜਾਣ ਵਾਲੇ ਸਥਾਨਾਂ ਅਤੇ ਇਸ ਦੇ ਆਸ-ਪਾਸ ਏਰੀਆਂ ਨੂੰ ਨੋ ਡਰੋਨ ਜੋਨ ਘੋਸ਼ਿਤ ਕੀਤਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਵਾਪਰਨ ਤੋਂ ਬਚਿਆ ਜਾ ਸਕੇ। ਇਹ ਹੁਕਮ ਮਿਤੀ 26 ਜਨਵਰੀ 2024 ਤੱਕ ਲਾਗੂ ਹੋਵੇਗਾ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਗਣਤੰਤਰ ਦਿਵਸ-2024 ਸਬੰਧੀ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਅਤੇ ਸਬ-ਡਵੀਜ਼ਨ/ਤਹਿਸੀਲ ਪੱਧਰ ਤੇ ਮਨਾਏ ਜਾਣ ਵਾਲੇ ਸਥਾਨਾਂ ਦੇ ਆਸ-ਪਾਸ ਦੇ ਏਰੀਆਂ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਜਿਹਾ ਹੁਕਮ ਜਾਰੀ ਕਰਨਾ ਲਾਜ਼ਮੀ ਹੈ।

[wpadcenter_ad id='4448' align='none']