‘AAP ਦੇ 7 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ‘ਚ ਭਾਜਪਾ, 25 ਕਰੋੜ ਦਾ ਦਿੱਤਾ ਆਫਰ’; ਕੇਜਰੀਵਾਲ ਦਾ ਵੱਡਾ ਦੋਸ਼

Operation Lotus

Operation Lotus

ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਚੱਲ ਰਹੀ ਹੈ। ਦਿੱਲੀ ਵਿਚ ਇਕ ਵਾਰ ਫਿਰ ਆਪਰੇਸ਼ਨ ਲੋਟਸ (Operation Lotus) ਚਲਾਇਆ ਜਾ ਰਿਹਾ ਹੈ। ਭਾਜਪਾ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਦੇ ਸੰਪਰਕ ‘ਚ ਹੈ ਅਤੇ 25 ਕਰੋੜ ਰੁਪਏ ਦੇਣ ਦੀ ਗੱਲ ਵੀ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਇਹ ਦੋਸ਼ ਲਾਏ ਹਨ। ਅਰਵਿੰਦ ਕੇਜਰੀਵਾਲ ਨੇ ਫੇਸਬੁੱਕ ‘ਤੇ ਇਕ ਲੰਬੀ ਪੋਸਟ ਸ਼ੇਅਰ ਕਰ ਕੇ ਭਾਜਪਾ ‘ਤੇ ਕਈ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਮੰਤਰੀ ਆਤਿਸ਼ੀ ਨੇ ਵੀ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ।

ਕੇਜਰੀਵਾਲ ਨੇ ਪੋਸਟ ‘ਚ ਕੀ ਲਿਖਿਆ?

ਕੇਜਰੀਵਾਲ ਨੇ ਆਪਣੀ ਪੋਸਟ ‘ਚ ਲਿਖਿਆ, ਹਾਲ ਹੀ ‘ਚ ਉਨ੍ਹਾਂ ਨੇ ਸਾਡੇ ਦਿੱਲੀ ਦੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਤੇ ਕਿਹਾ- ‘ਅਸੀਂ ਕੁਝ ਦਿਨਾਂ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵਾਂਗੇ। ਉਸ ਤੋਂ ਬਾਅਦ ਅਸੀਂ ਵਿਧਾਇਕਾਂ ਨੂੰ ਤੋੜਾਂਗੇ। 21 ਵਿਧਾਇਕਾਂ ਨਾਲ ਗੱਲਬਾਤ ਹੋ ਚੁੱਕੀ ਹੈ। ਹੋਰਾਂ ਨਾਲ ਵੀ ਗੱਲ ਕਰ ਰਿਹਾ ਹੈ। ਉਸ ਤੋਂ ਬਾਅਦ ਅਸੀਂ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗ ਦੇਵਾਂਗੇ। ਤੁਸੀਂ ਵੀ ਆ ਜਾਓ। 25 ਕਰੋੜ ਰੁਪਏ ਦਿਆਂਗੇ ਤੇ ਭਾਜਪਾ ਦੀ ਟਿਕਟ ‘ਤੇ ਚੋਣ ਲੜਨਗੇ।

ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ 21 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ ਪਰ ਸਾਡੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਹੁਣ ਤਕ ਸਿਰਫ 7 ਵਿਧਾਇਕਾਂ ਨਾਲ ਹੀ ਸੰਪਰਕ ਕੀਤਾ ਤੇ ਸਭ ਨੇ ਇਨਕਾਰ ਕਰ ਦਿੱਤਾ।

ਉਨ੍ਹਾਂ ਅੱਗੇ ਲਿਖਿਆ, ਇਸ ਦਾ ਮਤਲਬ ਕਿਸੇ ਸ਼ਰਾਬ ਘੁਟਾਲੇ ਦੀ ਜਾਂਚ ਲਈ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਰਿਹਾ ਸਗੋਂ ਉਹ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚ ਰਹੇ ਹਨ।

‘ਨੌਂ ਸਾਲਾਂ ‘ਚ ਹੋਈਆਂ ਕਈ ਸਾਜ਼ਿਸ਼ਾਂ’

ਪਿਛਲੇ ਨੌਂ ਸਾਲਾਂ ‘ਚ ਉਨ੍ਹਾਂ ਨੇ ਸਾਡੀ ਸਰਕਾਰ ਨੂੰ ਡੇਗਣ ਲਈ ਕਈ ਸਾਜ਼ਿਸ਼ਾਂ ਰਚੀਆਂ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਰੱਬ ਤੇ ਲੋਕਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਸਾਡੇ ਸਾਰੇ ਵਿਧਾਇਕ ਵੀ ਮਜ਼ਬੂਤੀ ਨਾਲ ਇਕੱਠੇ ਹਨ। ਇਸ ਵਾਰ ਵੀ ਇਹ ਲੋਕ ਆਪਣੇ ਨਾਪਾਕ ਇਰਾਦਿਆਂ ‘ਚ ਨਾਕਾਮ ਹੋਣਗੇ।

READ ALSO:ਗੁਰਦੇ ਦੀ ਬਿਮਾਰੀ ਹੋਵੇ ਜਾਂ ਟੀ.ਬੀ., ਇਹ ਚਮਤਕਾਰੀ ਬੂਟਾ ਕਰੇਗਾ ਰਾਮਬਾਣ ਇਲਾਜ, ਇੰਝ ਵਰਤੋ

ਇਹ ਲੋਕ ਜਾਣਦੇ ਹਨ ਕਿ ਸਾਡੀ ਸਰਕਾਰ ਨੇ ਦਿੱਲੀ ਦੇ ਲੋਕਾਂ ਲਈ ਕਿੰਨਾ ਕੰਮ ਕੀਤਾ ਹੈ। ਉਨ੍ਹਾਂ ਵੱਲੋਂ ਪੈਦਾ ਕੀਤੀਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅਸੀਂ ਬਹੁਤ ਕੁਝ ਪੂਰਾ ਕੀਤਾ ਹੈ। ਦਿੱਲੀ ਦੇ ਲੋਕ ‘ਆਪ’ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਚੋਣਾਂ ‘ਚ ‘ਆਪ’ ਨੂੰ ਹਰਾਉਣਾ ਉਨ੍ਹਾਂ ਦੇ ਵੱਸ ‘ਚ ਨਹੀਂ ਹੈ। ਇਸ ਲਈ ਉਹ ਨਕਲੀ ਸ਼ਰਾਬ ਘੁਟਾਲੇ ਦੇ ਬਹਾਨੇ ਗ੍ਰਿਫਤਾਰ ਕਰ ਕੇ ਸਰਕਾਰ ਡੇਗਣਾ ਚਾਹੁੰਦੇ ਹਨ।

Operation Lotus

[wpadcenter_ad id='4448' align='none']