ਬਠਿੰਡਾ ਮਿਲਟਰੀ ਸਟੇਸ਼ਨ ਦੀ 131 ਏ ਡੀ ਰੈਜੀਮੈਂਟ ਨੇ ਬੱਚਤ ਭਵਨ ਵਿਖੇ ਲਗਾਇਆ ਕੈਂਸਰ ਜਾਗਰੂਕਤਾ ਕੈਂਪ

ਮਾਨਸਾ, 04 ਫਰਵਰੀ :
ਬਠਿੰਡਾ ਮਿਲਟਰੀ ਸਟੇਸ਼ਨ ਦੀ 131 ਏ ਡੀ ਰੈਜੀਮੈਂਟ ਵੱਲੋਂ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਮਾਨਸਾ ਦੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਕੈਂਸਰ ਜਾਗਰੂਕਤਾ ਕੈਂਪ ਸਥਾਨਕ ਬੱਚਤ ਭਵਨ ਮਾਨਸਾ ਵਿਖੇ ਲਗਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਨੇ ਵਿਸ਼ੇਸ਼ ਤੌਰ *ਤੇ ਸ਼ਿਰਕਤ ਕੀਤੀ। ਇਸ ਮੌਕੇ ਰੈਜੀਮੈਂਟ ਦੇ ਅਧਿਕਾਰੀਆਂ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਕਿਸਮ ਦੀਆਂ ਆ ਰਹੀਆਂ ਦਿੱਕਤਾਂ ਵੀ ਸੁਣੀਆਂ ਗਈਆਂ।
ਕੈਂਪ ਦੌਰਾਨ ਕੈਂਸਰ ਦੇ ਭਿਆਨਕ ਰੋਗ ਬਾਰੇ ਡਾ. ਅਨੁਜ ਬਾਂਸਲ ਕੈਂਸਰ ਸਪੈਸ਼ਲਿਸਟ ਵੱਲੋਂ ਬੜੇ ਵਿਸਥਾਰਪੂਰਵਕ ਕੈਂਸਰ ਦੇ ਲੱਛਣ ਇਸ ਦੇ ਬਚਾਅ ਅਤੇ ਕੈਂਸਰ ਹੋਣ ‘ਤੇ ਇਸ ਦੇ ਇਲਾਜ ਬਾਰੇ ਦੱਸਿਆ ਗਿਆ।ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਸਰਪ੍ਰਸਤ ਵਾਇਸ ਆਫ਼ ਮਾਨਸਾ ਡਾ. ਜਨਕ ਰਾਜ ਨੇ ਵਿਸ਼ੇਸ਼ ਤੌਰ ‘ਤੇ ਕੈਂਸਰ ਦੇ ਬਚਾਅ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਬਾਰੇ ਮੌਜੂਦਾ ਨੂੰ ਜਾਣੂ ਕਰਵਾਇਆ।
ਇਸ ਕੈਂਪ ਵਿੱਚ ਪੂਰੇ ਮਾਨਸਾ ਜ਼ਿਲ੍ਹੇ ਦੇ ਸਾਬਕਾ ਸੈਨਿਕ ਅਤੇ ਉਹਨਾਂ ਦੇ ਪਰਿਵਾਰ ਸ਼ਾਮਲ ਹੋਏ ਜਿੰਨ੍ਹਾਂ ਵਿੱਚ ਵਿਸ਼ੇਸ ਤੌਰ ‘ਤੇ ਕੈਪਟਨ ਮਨਜੀਤ ਸਿੰਘ, ਸੂਬੇਦਾਰ ਮੇਜਰ ਸੇਵਕ ਸਿੰਘ, ਨਿਰੰਜਣ ਸਿੰਘ, ਹਾਕਮ ਸਿੰਘ, ਰਣਜੀਤ ਸਿੰਘ ਮੋਹਰ ਸਿੰਘ ਵਾਲਾ ਪ੍ਰਧਾਨ ਇੰਡੀਅਨ ਐਕਸ ਸਰਵਿਸਮੈਨ ਲੀਗ ਮੌਜੂਦ ਸਨ।ਇਸ ਮੌਕੇ ਬਲਵਿੰਦਰ ਸਿੰਘ ਮੂਸਾ ਅਤੇ ਬਿੱਕਰ ਸਿੰਘ ਮੰਘਾਣੀਆ, ਡਾ. ਭਰਪੂਰ ਸਿੰਘ ਵੱਲੋਂ ਕੈਂਸਰ ਬਾਰੇ ਮਾਹਿਰਾਂ ਤੋਂ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਮਾਹਿਰਾਂ ਵੱਲੋਂ ਵਿਸਥਾਰ ਨਾਲ ਜਵਾਬ ਦਿੱਤਾ ਗਿਆ।
ਅੰਤ ਵਿੱਚ ਸੂਬੇਦਾਰ ਮੇਜਰ ਦਰਸ਼ਨ ਸਿੰਘ ਪ੍ਰਧਾਨ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਨੇ 131 ਏ.ਡੀ. ਰੈਜੀਮੈਂਟ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਰਮੀ ਹੀ ਇਹੋ ਜਿਹੀ ਸੰਸਥਾ ਹੈ ਜੋ ਰਿਟਾਇਰਮੈਂਟ ਤੋਂ ਬਾਅਦ ਵੀ ਆਪਣੇ ਬਜੁਰਗ ਵੈਟਰਨਸ ਦਾ ਇੰਨਾ ਖਿਆਲ ਰੱਖਦੀ ਹੈ।ਉਨ੍ਹਾਂ ਅੱਗੇ ਤੋਂ ਸਾਬਕਾ ਸੈਨਿਕਾਂ ਦੇ ਕਲਿਆਣ ਲਈ ਇਹੋ ਜਿਹੇ ਪ੍ਰੋਗਰਾਮ ਮਿਲਟਰੀ, ਸਿਵਲ ਪ੍ਰਸ਼ਾਸ਼ਨ ਅਤੇ ਸਾਬਕਾ ਸੈਨਿਕਾਂ ਦੇ ਸਹਿਯੋਗ ਨਾਲ ਕਰਦੇ ਰਹਿਣ ਲਈ ਅਪੀਲ ਕੀਤੀ। 

[wpadcenter_ad id='4448' align='none']