Grammy Awards 2024
ਭਾਰਤ ਨੇ ਗ੍ਰੈਮੀ ਅਵਾਰਡਸ 2024 ਵਿਚ ਇਕ ਵੱਡੀ ਜਿੱਤ ਹਾਸਲ ਕੀਤੀ ਹੈ। ਭਾਰਤੀ ਫਿਊਜ਼ਨ ਬੈਂਡ ‘ਸ਼ਕਤੀ’ ਨੂੰ ‘ਬੈਸਟ ਗਲੋਬਲ ਮਿਊਜ਼ਿਕ ਐਲਬਮ’ ਦਾ ਐਵਾਰਡ ਮਿਲਿਆ ਹੈ। ਇਸ ਬੈਂਡ ਵਿੱਚ ਸ਼ੰਕਰ ਮਹਾਦੇਵਨ, ਜੌਹਨ ਮੈਕਲਾਫਲਿਨ, ਜ਼ਾਕਿਰ ਹੁਸੈਨ, ਵੀ ਸੇਲਵਾਗਨੇਸ਼ ਅਤੇ ਗਣੇਸ਼ ਰਾਜਗੋਪਾਲਨ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਹਨ। ਇਸ ਬੈਂਡ ਤੋਂ ਇਲਾਵਾ ਬੰਸਰੀ ਵਾਦਕ ਰਾਕੇਸ਼ ਚੌਰਸੀਆ ਵੀ ਗ੍ਰੈਮੀ ਐਵਾਰਡ ਜਿੱਤ ਚੁੱਕੇ ਹਨ। ਇਹ ਗ੍ਰੈਮੀ ਅਵਾਰਡਸ ਸੋਮਵਾਰ, 5 ਫਰਵਰੀ ਨੂੰ Crypto.com ਅਰੇਨਾ, ਲਾਸ ਏਂਜਲਸ ਵਿਖੇ ਹੋਇਆ।
‘ਸ਼ਕਤੀ’ ਨੂੰ ਉਸ ਦੀ ਨਵੀਨਤਮ ਸੰਗੀਤ ਐਲਬਮ ‘ਦਿਸ ਮੋਮੈਂਟ’ ਲਈ 66ਵੇਂ ਗ੍ਰੈਮੀ ਅਵਾਰਡਸ ਵਿੱਚ ‘ਬੈਸਟ ਗਲੋਬਲ ਮਿਊਜ਼ਿਕ ਐਲਬਮ’ ਸ਼੍ਰੇਣੀ ਵਿਚ ਜੇਤੂ ਐਲਾਨਿਆ ਗਿਆ। ਬੈਂਡ ਨੇ 45 ਸਾਲਾਂ ਬਾਅਦ ਆਪਣੀ ਪਹਿਲੀ ਐਲਬਮ ਜਾਰੀ ਕੀਤੀ, ਜਿਸ ਨੂੰ ਸਿੱਧਾ ਗ੍ਰੈਮੀ ਅਵਾਰਡ ਮਿਲਿਆ। ਅੰਗਰੇਜ਼ੀ ਗਿਟਾਰਿਸਟ ਜੌਨ ਮੈਕਲਾਫਲਿਨ ਨੇ ਭਾਰਤੀ ਵਾਇਲਨ ਵਾਦਕ ਐੱਲ. ਸ਼ੰਕਰ, ਤਬਲਾ ਵਾਦਕ ਜ਼ਾਕਿਰ ਹੁਸੈਨ ਅਤੇ ਟੀ.ਐਚ. ‘ਵਿੱਕੂ’ ਵਿਨਾਇਕਰਾਮ ਨਾਲ ਫਿਊਜ਼ਨ ਬੈਂਡ ‘ਸ਼ਕਤੀ’ ਦੀ ਸ਼ੁਰੂਆਤ ਕੀਤੀ ਪਰ 1977 ਤੋਂ ਬਾਅਦ ਇਹ ਬੈਂਡ ਬਹੁਤਾ ਸਰਗਰਮ ਨਹੀਂ ਸੀ।
1997 ਵਿਚ, ਜੌਨ ਮੈਕਲਾਫਲਿਨ ਨੇ ਦੁਬਾਰਾ ਉਸੇ ਸੰਕਲਪ ‘ਤੇ ‘ਰੀਮੇਮ ਸ਼ਕਤੀ’ ਨਾਮ ਦਾ ਇਕ ਬੈਂਡ ਬਣਾਇਆ ਅਤੇ ਇਸ ਵਿਚ ਵੀ. ਸੇਲਵਗਨੇਸ਼ (ਟੀ. ਐਚ. ‘ਵਿੱਕੂ’ ਵਿਨਾਇਕਰਾਮ ਦਾ ਪੁੱਤਰ), ਮੈਂਡੋਲਿਨ ਖਿਡਾਰੀ ਯੂ. ਸ੍ਰੀਨਿਵਾਸ ਅਤੇ ਸ਼ੰਕਰ ਮਹਾਦੇਵਨ ਸ਼ਾਮਲ ਸਨ। 2020 ਵਿਚ, ਬੈਂਡ ਦੁਬਾਰਾ ਇਕੱਠੇ ਹੋਏ ਅਤੇ ‘ਸ਼ਕਤੀ’ ਦੇ ਰੂਪ ਵਿੱਚ ਉਨ੍ਹਾਂ ਨੇ 46 ਸਾਲਾਂ ਬਾਅਦ ਆਪਣੀ ਪਹਿਲੀ ਐਲਬਮ ‘ਦਿਸ ਮੋਮੈਂਟ’ ਰਿਲੀਜ਼ ਕੀਤੀ।
READ ALSO:ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੀ ਮਜਬੂਤੀ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ- ਈਟੀਓ
ਇਹ ਤੀਜੀ ਵਾਰ ਹੈ ਜਦੋਂ ਭਾਰਤ ਦੇ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨੇ ਗ੍ਰੈਮੀ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ ਐਲਬਮ ‘ਪਲੈਨੇਟ ਡਰੱਮਸ’ ਲਈ ਟੀ.ਐਚ. ‘ਵਿੱਕੂ’ ਵਿਨਾਇਕਰਾਮ ਨਾਲ ਗ੍ਰੈਮੀ ਜਿੱਤਿਆ। 2008 ਵਿੱਚ, ਉਸ ਨੇ ‘ਗਲੋਬਲ ਡਰੱਮ ਪ੍ਰੋਜੈਕਟ’ ਲਈ ਗ੍ਰੈਮੀ ਪ੍ਰਾਪਤ ਕੀਤੀ। ‘ਸ਼ਕਤੀ’ ਦੀ ਜਿੱਤ ਨਾਲ ਜ਼ਾਕਿਰ ਦੇ ਖਾਤੇ ‘ਚ ਇਹ ਤੀਜਾ ਗ੍ਰੈਮੀ ਜੁੜ ਗਿਆ ਹੈ।
Grammy Awards 2024