Chile Forest Fire
ਮੱਧ ਚਿਲੀ ਵਿਚ ਜੰਗਲ ‘ਚ ਅੱਗ ਲੱਗਣ ਨਾਲ ਤਬਾਹੀ ਮਚੀ ਹੋਈ ਹੈ। ਫਾਇਰ ਫਾਈਟਰਜ਼ ਐਤਵਾਰ ਤੋਂ ਜੰਗਲ ‘ਚ ਲੱਗੀ ਅੱਗ ਨੂੰ ਬੁਝਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਅੱਗ ਨੇ ਹੁਣ ਤੱਕ 112 ਲੋਕਾਂ ਦੀ ਜਾਨ ਲੈ ਲਈ ਹੈ ਤੇ ਪੂਰੇ ਇਲਾਕੇ ਨੂੰ ਤਬਾਹ ਕਰ ਦਿੱਤਾ ਹੈ। ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਬਹੁਤ ਵੱਡੀ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਅੱਗ ‘ਚ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਹ ਵੀ ਖਦਸ਼ਾ ਹੈ ਕਿ ਪਹਾੜੀਆਂ ‘ਤੇ ਅਤੇ ਜੰਗਲ ‘ਚ ਅੱਗ ਨਾਲ ਤਬਾਹ ਹੋਏ ਘਰਾਂ ‘ਚ ਹੋਰ ਲਾਸ਼ਾਂ ਮਿਲ ਸਕਦੀਆਂ ਹਨ। ਸ਼ੁੱਕਰਵਾਰ ਨੂੰ ਲੱਗੀ ਅੱਗ ਨੇ ਹੁਣ ਵਿਨਾ ਡੇਲ ਮਾਰ ਅਤੇ ਵਾਲਪੇਰਾਇਸੋ ਦੇ ਬਾਹਰੀ ਹਿੱਸੇ ਨੂੰ ਖ਼ਤਰਾ ਬਣਾਇਆ ਹੈ, ਜੋ ਸੈਲਾਨੀਆਂ ਲਈ ਪ੍ਰਸਿੱਧ ਸ਼ਹਿਰ ਹੈ।
READ ALSO:ਹਰਿਆਣਾ ‘ਚ ਬਾਲਟੀ ‘ਚ ਡੁੱਬਣ ਨਾਲ ਬੱਚੀ ਦੀ ਮੌਤ: ਖੇਡਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ..
ਅੱਗ ਦੀ ਲਪੇਟ ‘ਚ ਆਏ ਆਲੇ-ਦੁਆਲੇ ਦੇ ਕਈ ਇਲਾਕੇ
ਇਨ੍ਹਾਂ ਦੋਵੇਂ ਸ਼ਹਿਰਾਂ ਦੇ ਸ਼ਹਿਰੀ ਫੈਲਾਅ ਵਿੱਚ ਰਾਜਧਾਨੀ ਸੈਂਟੀਆਗੋ ਦੇ ਪੱਛਮ ਵੱਲ 10 ਲੱਖ ਤੋਂ ਵੱਧ ਵਸਨੀਕ ਰਹਿੰਦੇ ਹਨ। ਵਿਨਾ ਡੇਲ ਮਾਰ ਖੇਤਰ ਵਿਚ ਰਾਇਟਰਜ਼ ਦੁਆਰਾ ਫਿਲਮਾਏ ਗਏ ਡਰੋਨ ਫੁਟੇਜ ਵਿਚ ਆਸ-ਪਾਸ ਦੇ ਪੂਰੇ ਇਲਾਕੇ ਨੂੰ ਝੁਲਸਿਆ ਹੋਇਆ ਦਿਖਾਇਆ ਗਿਆ ਹੈ।
Chile Forest Fire