ਸਰਕਾਰ ਦਾ ਅਹਿਮ ਫੈਸਲਾ, ਇੰਟਰਕਾਸਟ ਵਿਆਹ ਕਰਵਾਉਣ ‘ਤੇ ਸਰਕਾਰ ਦੇਵੇਗੀ 10 ਲੱਖ

ਸਰਕਾਰ ਦਾ ਅਹਿਮ ਫੈਸਲਾ, ਇੰਟਰਕਾਸਟ ਵਿਆਹ ਕਰਵਾਉਣ ‘ਤੇ ਸਰਕਾਰ ਦੇਵੇਗੀ 10 ਲੱਖ

The government will give 10 lakhs ਰਾਜਸਥਾਨ ਵਿਚ ਇੰਟਰਕਾਸਟ ਮੈਰਿਜ ‘ਤੇ ਹੁਣ ਸਰਕਾਰ 10 ਲੱਖ ਰੁਪਏ ਦੀ ਰਕਮ ਦੇਵੇਗੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹੁਣੇ ਜਿਹੇ ਬਜਟ ਵਿਚ ਇਸ ਦਾ ਐਲਾਨ ਕੀਤਾ ਸੀ। ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਨੇ ਡਾ. ਸਵਿਤਾ ਬੇਨ ਅੰਬੇਡਕਰ ਅੰਤਰਜਾਤੀ ਵਿਆਹ ਯੋਜਨਾ ਦੀ ਰਕਮ ਨੂੰ 5 ਲੱਖ ਰੁਪਏ ਤੱਕ ਵਧਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਇੰਟਰਕਾਸਟ ਵਿਆਹ ‘ਤੇ ਸਰਕਾਰ 5 ਲੱਖ ਰੁਪਏ ਦਿੰਦੀ ਸੀ।

The government will give 10 lakhs ਜਾਰੀ ਨਿਰਦੇਸ਼ ਅੱਜ ਤੋਂ ਹੀ ਲਾਗੂ ਹੋਣਗੇ ਜਿਸ ਤਹਿਤ ਇੰਟਰਕਾਸਟ ਮੈਰਿਜ ਕਰਨ ਵਾਲੇ ਜੋੜਿਆਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਰਕਮ ਵਿਚੋਂ 5 ਲੱਖ ਰੁਪਏ 8 ਸਾਲ ਲਈ ਫਿਕਸਡ ਡਿਪਾਜਿਟ ਕਰਾਏ ਜਾਣਗੇ ਜਦੋਂ ਕਿ ਬਾਕੀ 5 ਲੱਖ ਰੁਪਏ ਦੁਲਹਾ-ਦੁਲਹਨ ਦੇ ਜੁਆਇੰਟ ਬੈਂਕ ਅਕਾਊਂਟ ਬਣਾ ਕੇ ਜਮ੍ਹਾ ਕਰਾਏ ਜਾਣਗੇ।

ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਪੋਰਟਲ ‘ਤੇ ਉਪਲਬਧ ਜਾਣਕਾਰੀ ਅਨੁਸਾਰ ਇਸ ਸਕੀਮ ਦੀ ਸ਼ੁਰੂਆਤ 2006 ਵਿਚ ਹੋਈ ਸੀ। ਪਹਿਲਾਂ ਇਸ ਸਕੀਮ ਦੇ ਤਹਿਤ 50,000 ਰੁਪਏ ਨਵੇਂ ਜੋੜੇ ਨੂੰ ਦਿੱਤੇ ਜਾਂਦੇ ਸਨ ਪਰ 1 ਅਪ੍ਰੈਲ 2013 ਵਿਚ ਇਸ ਨੂੰ ਵਧ ਕੇ 5 ਲੱਖ ਕਰ ਦਿੱਤਾ ਗਿਆ ਸੀ।

ਹੁਣ ਤੱਕ ਇੰਟਰਕਾਸਟ ਮੈਰਿਜ ਕਰਨ ‘ਤੇ 5 ਲੱਖ ਰੁਪਏ ਨਵੇਂ ਜੋੜੇ ਨੂੰ ਦਿੱਤੇ ਜਾਂਦੇ ਸਨ ਪਰ ਅੱਜ ਤੋਂ ਇਹ ਰਕਮ 10 ਲੱਖ ਕਰ ਦਿੱਤੀ ਗਈ ਹੈ। ਇਸ ਯੋਜਨਾ ਦਾ ਨਾਂ ਡਾ. ਸਵਿਤਾ ਬੇਨ ਅੰਬੇਡਕਰ ਅੰਤਰਜਾਤੀ ਵਿਆਹ ਯੋਜਨਾ ਹੈ। ਇਸ ਤਹਿਤ 75 ਫੀਸਦੀ ਰਕਮ ਸੂਬਾ ਸਰਕਾਰ ਤੇ 25 ਫੀਸਦੀ ਰਕਮ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ। ਯੋਜਨਾ ਤਹਿਤ ਪਿਛਲੇ ਵਿੱਤੀ ਸਾਲ ਵਿਚ ਸਰਕਾਰ ਨੇ 33 ਕਰੋੜ 55 ਲੱਖ ਰੁਪਏ ਦੀ ਰਕਮ ਤੇ ਮੌਜੂਦਾ ਸਾਲ ਵਿਚ 4 ਕਰੋੜ 50 ਲੱਖ ਤੋਂ ਵੱਧ ਰਕਮ ਜਾਰੀ ਕੀਤੀ ਜਾ ਚੁੱਕੀ ਹੈ। The government will give 10 lakhs

[wpadcenter_ad id='4448' align='none']