ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਲਾਭ ਲੈਣ ਲਈ ਈ.ਕੇ.ਵਾਈ.ਸੀ ਕਰਵਾਉਣੀ ਜਰੂਰੀ: ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ 16 ਫਰਵਰੀ 2024:—ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਸ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਜਿੰਨਾਂ ਕਿਸਾਨਾਂ ਨੇ 2000 ਰੁਪਏ ਦੀਆਂ ਸਲਾਨਾ ਤਿੰਨ ਕਿਸ਼ਤਾਂ ਲੈਣ ਲਈ ਪੀ.ਐਮ. ਕਿਸਾਨ ਪੋਰਟਲ ਤੇ ਰਜਿਸਟਰੇਸ਼ਨ ਕਾਰਵਾਈ ਹੋਈ ਹੈ ਅਤੇ ਕਿਸ਼ਤਾਂ ਦਾ ਲਾਭ ਮਿਲਣਾ ਬੰਦ ਹੋ ਗਿਆ ਹੈ ਉਹਨਾਂ ਕਿਸਾਨਾਂ ਲਈ ਇਸ ਸਕੀਮ ਦੀ 16ਵੀਂ ਕਿਸ਼ਤ ਲੈਣ ਲਈ ਈ.ਕੇ.ਵਾਈ.ਸੀ  ਕਰਵਾਉਣੀ ਜਰੂਰੀ ਹੈ।  ਜਿਸ ਲਈ 21 ਫਰਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਹੀ ਜਾ ਰਹੀ ਹੈ। 

               ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜਿੰਨਾਂ ਲਾਭਪਾਤਰੀ ਕਿਸਾਨਾਂ ਦੀ ਈ.ਕੇ.ਵਾਈ.ਸੀ ਮੁਕੰਮਲ ਨਾ ਹੋਣ ਕਰਕੇ ਪਿਛਲੀ ਕਿਸ਼ਤ ਜਾਰੀ ਨਹੀ ਹੋਈ ਉਹ ਆਪਣੇ ਨਜਦੀਕੀ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਬਾਇੳਮਿਟਰਿਕ ਵਿਧੀ ਰਾਂਹੀ ਜਾਂ ਪੀ.ਐਮ.ਕਿਸਾਨ ਮੋਬਾਇਲ ਐਪ ਰਾਂਹੀ ਵੀ ਈ.ਕੇ.ਵਾਈ.ਸੀ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਸ ਸਕੀਮ ਦਾ ਲਾਭ ਲੈਣ ਲਈ ਲੈਂਡ ਸੀਡਿੰਗ ਹੋਣਾ ਵੀ ਲਾਜਮੀ ਹੋ ਗਿਆ ਹੈ। ਇਸ ਲਈ ਜਿੰਨਾਂ ਕਿਸਾਨਾਂ ਨੂੰ ਈ.ਕੇ.ਵਾਈ.ਸੀ ਕਰਵਾਉਣ ਦੇ ਬਾਵਜੂਦ ਵੀ ਇਸ ਸਕੀਮ ਦਾ ਲਾਭ ਨਹੀ ਮਿਲ ਰਿਹਾ ਉਹ ਆਪਣੇ ਆਪਣੇ ਆਧਾਰ ਕਾਰਡ ਅਤੇ ਜਮੀਨ ਦੀ ਜਮਾਂਬੰਦੀ/ ਫਰਦ ਹਕੀਕਤ ਦੀ ਕਾਪੀ ਸਬੰਧਤ ਬਲਾਕ ਖੇਤੀਬਾੜੀ ਦਫਤਰ ਵਿਖੇ ਜਮ੍ਹਾਂ ਕਰਵਾ ਦੇਣ ਤਾਂ ਉਹਨਾਂ ਦੀ ਲੈਂਡ ਸੀਡਿੰਗ ਕੀਤੀ ਜਾ ਸਕੇ।

[wpadcenter_ad id='4448' align='none']