ਸਿੱਖਾਂ ਦੇ ਹੱਕ ‘ਚ ਅੱਗੇ ਆਈ Rakhi Sawant

ਸਿੱਖਾਂ ਦੇ ਹੱਕ 'ਚ ਅੱਗੇ ਆਈ Rakhi Sawant ਕਿਸਾਨੀ ਅੰਦੋਲਨ ਦਾ ਵਿਰੋਧ ਕਰਨ ਵਾਲੀ ਕੁੜੀ ਨੂੰ ਦਿੱਤਾ ਕਰਾਰਾ ਜਵਾਬ

ਕਿਸਾਨੀ ਅੰਦੋਲਨ ਦਾ ਵਿਰੋਧ ਕਰਨ ਵਾਲੀ ਕੁੜੀ ਨੂੰ ਦਿੱਤਾ ਕਰਾਰਾ ਜਵਾਬ

ਬਾਲੀਵੁੱਡ ਦੀ ਬੜਬੋਲੀ ਕੁਈਨ ਰਾਖੀ ਸਾਵੰਤ ਆਪਣੇ ਕਿਸੇ ਨਾ ਕਿਸੇ ਬਿਆਨ ਕਰਕੇ ਹਮੇਸ਼ਾ ਵਿਵਾਦਾਂ ਵਿੱਚ ਹੀ ਰਹਿੰਦੀ ਹੈ ਪਰ ਕਈ ਵਾਰ ਉਹ ਏਦਾਂ ਦੀ ਗੱਲ ਵੀ ਕਰ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਸਾਰੇ ਪਸੰਦ ਵੀ ਕਰਦੇ ਨੇ | ਹਾਲ ਹੀ ਦੇ ਵਿੱਚ ਰਾਖੀ ਸਾਵੰਤ ਕਿਸਾਨੀ ਅੰਦੋਲਨ ਤੇ ਬੈਠੇ ਕਿਸਾਨਾਂ ਦੇ ਹੱਕਾਂ ਲਈ ਅੱਗੇ ਆਈ ਤੇ ਇਸ ਮੁੱਦੇ ਤੇ ਖੁਲ ਕੇ ਵੀ ਬੋਲੀ ਹੈ | ਦਰਅਸਲ ਪ੍ਰੋਟੈਸਟ ਤੇ ਮੌਜੂਦ ਕਿਸਾਨਾਂ ਨੂੰ ਮੰਦਾ ਬੋਲਣ ਵਾਲੀ ਕੁੜੀ ਜੋ ਕਿ ਸਿੱਖਾਂ ਨੂੰ ਗ਼ਲਤ ਇਸ਼ਾਰੇ ਵੀ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਤੁਸੀ ਆਮ ਜਨਤਾ ਨੂੰ ਤੰਗ ਕਰਦੇ ਹੋ ਸਾਡਾ ਵਕ਼ਤ ਖ਼ਰਾਬ ਕਰਦੇ ਹੋ | ਉਸ ਕੁੜੀ ਬਾਰੇ ਰਾਖੀ ਸਾਵੰਤ ਨੇ ਕਿਹਾ ਕਿ ਸਰਦਾਰ ਸਿੱਖ ਲੋਕ ਕਿੰਗ ਹੁੰਦੇ ਨੇ ਉਹ ਆਪਣੇ ਹੱਕਾਂ ਲਈ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਇਹ ਕੁੜੀ ਉਨ੍ਹਾਂ ਨੂੰ ਗਾਲਾਂ ਕੱਢ ਰਹੀ ਹੈ ਇਸ ਕੁੜੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਿੱਖ ਬਹੁਤ ਹੀ ਚੰਗੇ ਹੁੰਦੇ ਨੇ ਉਨ੍ਹਾਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ |

ALSO Read :- https://nirpakhpost.com/death-of-a-farmer-on-strike

ਰਾਖੀ ਨੇ ਇਹ ਵੀ ਕਿਹਾ ਕਿ ਸਿੱਖਾਂ ਨੂੰ ਇਸਦੀ ਗੱਡੀ ਤੋੜ ਦੇਣੀ ਚਾਹੀਦੀ ਸੀ ਤੇ ਪੁਲਿਸ ਨੂੰ ਕੰਪਲੈਂਟ ਕਰਨੀ ਚਾਹੀਦੀ ਸੀ ਰਾਖੀ ਨੇ ਕਿਹਾ ਕਿ ਅੱਜ ਕਲ ਦੀਆਂ ਕੁੜੀਆਂ ਨੂੰ ਬਿਲਕੁਲ ਵੀ ਬੋਲਣ ਦੀ ਤਮੀਜ਼ ਨਹੀਂ ਹੈ | ਸਿੱਖ ਬਹੁਤ ਚੰਗੇ ਹੁੰਦੇ ਨੇ ਤੇ ਸਿੱਖਾਂ ਨਾਲ ਕਦੇ ਵੀ ਪੰਗਾ ਨਹੀਂ ਲੈਣਾ ਚਾਹੀਦਾ |

[wpadcenter_ad id='4448' align='none']