Sonam Kapoor on beautyਅੱਲ੍ਹੜ ਉਮਰ ਦੀਓ ਕੁੜੀਓ, ਜੇਕਰ ਤੁਸੀਂ ਸਵੇਰੇ ਉੱਠ ਕੇ ਆਪਣੇ ਬੈੱਡਰੂਮ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਦੀਆਂ ਹੋ ਅਤੇ ਹੈਰਾਨ ਹੁੰਦੀਆਂ ਹੋ ਕਿ ਤੁਸੀਂ ਉਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਵਾਂਗ ਕਿਉਂ ਨਹੀਂ ਦਿਖਦੀਆਂ, ਤਾਂ ਜਾਣ ਲਓ ਕਿ ਜਦੋਂ ਕੋਈ ਵੀ ਕੁੜੀ ਬਿਸਤਰੇ ਤੋਂ ਬਾਹਰ ਨਿਕਲਦਿਆਂ ਸਾਰ ਹੀ ਉਵੇਂ ਦੀ ਨਹੀਂ ਵਿਖਦੀ। ਮੈਂ ਤਾਂ ਨਹੀਂ ਦਿਸਦੀ, ਨਾ ਹੀ ਕੋਈ ਹੋਰ ਹੀਰੋਇਨ ਜੋ ਤੁਸੀਂ ਫਿਲਮਾਂ ਵਿੱਚ ਦੇਖਦੇ ਹੋ। (ਬੇਯੋਂਸ ਵੀ ਨਹੀਂ, ਮੈਂ ਸਹੁੰ ਖਾਂਦੀ ਹਾਂ।)
ਹੁਣ ਅਸਲੀ ਗੱਲ ਵੱਲ ਆਉਂਦੀ ਹਾਂ: ਹਰ ਜਨਤਕ ਸਮਾਗਮ ਵਿੱਚ ਜਾਣ ਤੋਂ ਪਹਿਲਾਂ, ਮੈਂ 90 ਮਿੰਟ ਆਪਣੀ ਮੇਕਅੱਪ ਕੁਰਸੀ ‘ਤੇ ਬੈਠਦੀ ਹਾਂ। ਤਿੰਨ ਤੋਂ ਛੇ ਲੋਕ ਮੇਰੇ ਵਾਲਾਂ ਅਤੇ ਮੇਕਅੱਪ ‘ਤੇ ਕੰਮ ਕਰਦੇ ਹਨ, ਜਦੋਂ ਕਿ ਇੱਕ ਆਦਮੀ ਮੇਰੇ ਨਹੁੰਆਂ ਨੂੰ ਤਰਾਸ਼ਣ ਦਾ ਕੰਮ ਜਾਰੀ ਰੱਖਦਾ ਹੈ। ਹਰ ਹਫ਼ਤੇ ਮੇਰੇ ਭਰਵੱਟਿਆਂ ਨੂੰ ਤਿਆਰ ਕੀਤਾ ਜਾਂਦਾ ਹੈ, ਥਰੈਡਿੰਗ ਅਤੇ ਟਵੀਜ਼ਿੰਗ ਕੀਤੀ ਜਾਂਦੀ ਹੈ। ਮੇਰੇ ਸਰੀਰ ਦੇ ਬਹੁਤ ਸਾਰੇ ਹਿੱਸੇ ‘ਤੇ ‘ਕੰਸੀਲਰ’ ਲੱਗਾ ਹੁੰਦਾ, ਜਿਨ੍ਹਾਂ ਬਾਰੇ ਮੈਂ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਹਨਾਂ ਨੂੰ ਲੁਕਾਉਣ ਦੀ ਲੋੜ ਹੋਵੇਗੀ!
ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠਦੀ ਹਾਂ, ਅਤੇ 7:30 ਵਜੇ ਤੱਕ ਜਿਮ ਵਿੱਚ ਹੁੰਦੀ ਹਾਂ। ਹਰ ਸਵੇਰ ਲਗਭਗ 90 ਮਿੰਟ, ਅਤੇ ਸੌਣ ਤੋਂ ਪਹਿਲਾਂ ਵੀ ਸ਼ਾਮ ਦਾ ਸਮਾਂ, ਕਸਰਤ ਲਈ ਹੁੰਦਾ ਹੈ। ਮੈਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ ਇਹ ਦੱਸਣ ਲਈ ਇੱਕ ਵਿਅਕਤੀ ਨੂੰ ਨੌਕਰੀ ‘ਤੇ ਰੱਖਿਆ ਗਿਆ ਹੈ। ਮੇਰੇ ਫੇਸਪੈਕ ਵਿੱਚ ਮੇਰੇ ਭੋਜਨ ਨਾਲੋਂ ਜ਼ਿਆਦਾ ਚੀਜ਼ਾਂ ਹੁੰਦੀਆਂ ਹਨ। ਮੇਰੇ ਕੱਪੜੇ ਚੁਣਨ ਲਈ ਲੋਕਾਂ ਦੀ ਇੱਕ ਪੂਰੀ ਟੀਮ ਹੈ।
also read : ਸੇਬੀ ਨੇ ਅਭਿਨੇਤਾ ਅਰਸ਼ਦ ਵਾਰਸੀ ਅਤੇ ਹੋਰਾਂ ਨੂੰ ਪ੍ਰਤੀਭੂਤੀ ਬਾਜ਼ਾਰ ਤੋਂ ਕਿਉਂ ਰੋਕਿਆ?
ਇਸ ਤੋਂ ਬਾਅਦ ਵੀ ਜਦੋਂ ਮੈਂ ‘ਫਲੈੱਸ’ ਨਹੀਂ ਦਿਖਦੀ ਤਾਂ ਫੋਟੋਸ਼ਾਪ ‘ਤੇ ਕਾਫੀ ਕੰਮ ਕੀਤਾ ਜਾਂਦਾ ਹੈ।Sonam Kapoor on beauty
ਮੈਂ ਇਹ ਪਹਿਲਾਂ ਵੀ ਕਿਹਾ ਹੈ, ਅਤੇ ਮੈਂ ਇਹ ਦੁਬਾਰਾ ਕਹਾਂਗੀ, ਕਿ ਇੱਕ ਮਾਡਲ/ਸੇਲਿਬ੍ਰਿਟੀ ਨੂੰ ਅਜਿਹਾ ਦਿੱਖ ਦੇਣ ਲਈ ਲੋਕਾਂ ਦੀ ਪੂਰੀ ਫੌਜ, ਬਹੁਤ ਸਾਰਾ ਪੈਸਾ, ਅਤੇ ਬਹੁਤ ਸਾਰਾ ਸਮਾਂ ਲੱਗਦਾ ਹੈ। ਇਹ ਨਾ ਤਾਂ ਅਸਲੀ ਹੈ, ਨਾ ਹੀ ਕੋਈ ਅਜਿਹੀ ਚੀਜ਼ ਜਿਸ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ।
ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰਖੋ, ਉੱਥੇ ਹੋਣ ਬਾਰੇ ਸੋਚੋ ਜਿੱਥੇ ਤੁਸੀਂ ਸੁੰਦਰ, ਆਜ਼ਾਦ ਅਤੇ ਖੁਸ਼ ਹੋ, ਜਿੱਥੇ ਤੁਹਾਨੂੰ ਕਿਸੇ ਖਾਸ ਤਰੀਕੇ ਨਾਲ ਹੋਣ ਦੀ ਲੋੜ ਨਹੀਂ ਹੈ।
ਅਤੇ ਹਾਂ, ਅਗਲੀ ਵਾਰ ਜਦੋਂ ਵੀ ਤੁਸੀਂ ਕਿਸੇ ਮੈਗਜ਼ੀਨ ਦੇ ਕਵਰ ‘ਤੇ ਕਿਸੇ 13 ਸਾਲ ਦੀ ਕੁੜੀ ਨੂੰ ਬਾਲੀਵੁੱਡ ਦੀ ਮਸ਼ਹੂਰ ਹਸਤੀ ਦੀ ਤਸਵੀਰ ਦੇਖਦੇ ਹੋਏ ਦੇਖੋਗੇ, ਤਾਂ ਉਸੇ ਸਮੇਂ ਉਸ ਨੂੰ ਇਹ ਦੱਸ ਕੇ ਉਸ ਦਾ ਭਰਮ ਤੋੜ ਦਿਓ।
ਉਸਨੂੰ ਦੱਸੋ ਕਿ ਉਹ ਕਿੰਨੀ ਸੁੰਦਰ ਹੈ। ਉਸਦੀ ਸੁੰਦਰ ਮੁਸਕਰਾਹਟ, ਉਸਦੇ ਹਾਸੇ, ਉਸਦੀ ਬੁੱਧੀ ਜਾਂ ਉਸਦੇ ਆਤਮ ਵਿਸ਼ਵਾਸ ਬਾਰੇ ਗੱਲ ਕਰੋ।Sonam Kapoor on beauty
ਉਸ ਵਿਚ ਇਹ ਵਿਚਾਰ ਪੈਦਾ ਨਾ ਹੋਣ ਦਿਓ ਕਿ ਉਸ ਵਿਚ ਕੁਝ ਗਲਤ ਹੈ, ਜਾਂ ਉਸ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਪੋਸਟਰਾਂ, ਬਿਲਬੋਰਡਾਂ ਆਦਿ ‘ਤੇ ਤਸਵੀਰ ਵਿਚ ਦਿਖਾਈ ਦੇਣ ਵਾਲੀ ਮਸ਼ਹੂਰ ਹਸਤੀਆਂ ਵਿਚ ਹੈ। ਉਸਨੂੰ ਅਜਿਹੇ ਮਾਪਦੰਡ ਬਣਾਉਣ ਤੋਂ ਰੋਕੋ ਜੋ ਨਾ ਸਿਰਫ ਉਸਦੇ ਲਈ, ਬਲਕਿ ਉਨ੍ਹਾਂ ਸਿਤਾਰਿਆਂ ਲਈ ਵੀ ਬਹੁਤ ਉੱਚੇ ਹਨ।
(ਇੱਕ ਦੋਸਤ ਦੀ ਕੰਧ ਤੋਂ, ਨਾਮ ਭੁੱਲ ਗਿਆ)
ਪੰਜਾਬੀ ਅਨੁ:- ਰੂਹਦੀਪ ਕੌਰ