ਫਿਰੋਜ਼ਪੁਰ, 23 ਫਰਵਰੀ 2024.
ਸਾਂਸਦ ਆਦਰਸ਼ ਗ੍ਰਾਮ ਯੋਜਨਾ (SAGY) ਸਕੀਮ ਅਧੀਨ ਐਮ.ਪੀ. ਰਾਜ ਸਭਾ ਸ੍ਰੀ ਸੰਦੀਪ ਕੁਮਾਰ ਪਾਠਕ ਵੱਲੋਂ ਚੁਣੇ ਗਏ ਪਿੰਡ ਝੋਕ ਹਰੀਹਰ ਬਲਾਕ ਫਿਰੋਜ਼ਪੁਰ ਨੂੰ ਮਾਡਲ ਵਿਲੇਜ਼ ਬਣਾਉਣ ਸਬੰਧੀ ਵੱਖ-2 ਵਿਭਾਗਾਂ ਨਾਲ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰੁਣ ਸ਼ਰਮਾ ਵਲੋਂ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮਾਨਯੋਗ ਐਮ.ਪੀ. ਸਾਹਿਬ ਦੇ ਪੀ.ਏ. ਡਾ. ਰਾਜਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਯੀਹਾ ਵੱਲੋਂ ਪਿੰਡ ਝੋਕ ਹਰੀਹਰ ਬਲਾਕ ਫਿਰੋਜ਼ਪੁਰ ਨੂੰ ਮਾਡਲ ਵਿਲੇਜ਼ ਬਣਾਉਣ ਸਬੰਧੀ ਵੱਖ-2 ਵਿਭਾਗਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਪੱਖੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪਿੰਡਾਂ ਪੱਧਰ ਤੱਕ ਮੁਹੱਈਆ ਕਰਵਾਏਗੀ।
ਇਸ ਮੌਕੇ ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਜਸਵੰਤ ਸਿੰਘ ਬੜੈਚ, ਬੀ.ਡੀ.ਪੀ.ਓ. ਸ. ਪਿਆਰ ਸਿੰਘ, ਸ੍ਰੀ ਸੰਜੀਵ ਮੈਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।