ਪਿੰਡ ਬਬਾਣੀਆਂ ਦੇ ਖੇਡ ਗਰਾਊਡ ਲਈ 3 ਲੱਖ ਰੁਪਏ ਦੀ ਗਰਾਂਟ ਜਾਰੀ : ਚੇਅਰਮੈਨ ਸੁਖਜਿੰਦਰ ਕਾਉਣੀ

ਗਿੱਦੜਬਾਹਾ, 27 ਫਰਵਰੀ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦਾ ਸਰਵਪੱਖੀ ਹੋ ਰਿਹਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ, ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਖਜਿੰਦਰ ਸਿੰਘ ਕਾਉਣੀ ਨੇ ਪਿੰਡ ਬਬਾਣੀਆਂ ਵਿਖੇ ਵਾਲੀਵਾਲ ਸ਼ੂਟਿੰਗ ਕੱਚੀ ਕੱਪ ਦੇ ਉਦਘਾਟਨ ਕਰਨ ਮੌਕੇ ਕੀਤਾ।

ਇਸ ਮੌਕੇ ਉਨ੍ਹਾਂ ਨੇ ਖੇਡ ਦੇ ਗਰਾਊਂਡ ਦੀ ਚਾਰਦੀਵਾਰੀ ਅਤੇ ਜਾਲ ਲਗਾਉਣ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 3 ਲੱਖ ਰੁਪਏ ਦੀ ਗਰਾਂਟ ਜਾਰੀ ਕਰਦਿਆਂ ਕਿਹਾ ਕਿ ਪਿੰਡ ਬਬਾਣੀਆਂ ਦੇ ਵਿਕਾਸ ਲਈ ਪਹਿਲਾਂ ਵੀ ਉਹਨਾਂ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਯਤਨਾਂ ਸਦਕਾ 14 ਲੱਖ ਰੁਪਏ ਦੀ ਗਰਾਂਟ ਪਾਸ ਕਰਵਾਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੀਡੀਆ ਇੰਚਾਰਜ਼ ਸ੍ਰੀ ਰਮੇਸ਼ ਅਰਨੀਵਾਲਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼ਹਿਰਾਂ ਅਤੇ ਪਿੰਡਾਂ ਲਈ ਗਰਾਂਟਾਂ ਜਾਰੀ ਕਰਕੇ ਸੜਕਾਂ, ਖੇਡ ਗਰਾਊਡ, ਸਿਹਤ ਸਹੂਲਤਾਂ ਅਤੇ ਚੰਗੀ ਸਿੱਖਿਆ ਲਈ ਵਧੀਆਂ ਸਕੂਲ ਬਣਾਏ ਜਾ ਰਹੇ ਹਨ। ਇਸੇ ਅਧੀਨ ਪਿੰਡ ਬਾਬਾਣੀਆਂ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਖਾਨੇ/ਵਾਸ਼ਰੂਮ ਬਲਾਕ ਬਣਾਉਣ ਲਈ, ਪਿੰਡ ਵਿੱਚ ਸੋਲਰ ਸਟਰੀਟ ਲਾਈਟਾਂ ਲਗਾਉਣ, ਢਾਣੀ ਪਾਲਾ ਸਿੰਘ ਤੋਂ ਡਰੇਨ ਦੀ ਨਿਕਾਸੀ ਪਾਈਪ ਪਾਉਣ, ਬਾਹਰੀ ਡਰੇਨ ਦੀ ਨਿਕਾਸੀ ਪਾਈਪ ਪਾਉਣ ਲਈ ਕਰੀਬ 14 ਲੱਖ ਰੁਪਏ ਦੀ ਗ੍ਰਾਂਟ ਪਾਸ ਕਰਵਾਈ ਸੀ

ਇਸ ਮੌਕੇ  ਗੁਰਸੇਵਕ ਸਿੰਘ ਕਬੱਡੀ ਕੋਚ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਮੱਖਾਂ, ਮਨਪ੍ਰੀਤ ਸਿੰਘ ਕੁਰਾਈਵਾਲਾ, ਸਰਪੰਚ, ਪੰਚ ਤੇ ਖਿਡਾਰੀ ਆਦਿ ਹਾਜ਼ਰ ਸਨ।

[wpadcenter_ad id='4448' align='none']