Thursday, December 26, 2024

ਰਣਜੀਤ ਬਾਵਾ ਨੇ ਕੀਤਾ ਆਪਣੀ ਨਵੀਂ ਆਉਣ ਵਾਲੀ ਫਿਲਮ ਪ੍ਰਾਹੁਣਾ 2 ਦਾ ਐਲਾਨ

Date:

Ranjit Bawa New Movie

ਪੰਜਾਬੀ ਸਿੰਗਰ ਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਆਪਣੇ ਨਵੀਂ ਫਿਲਮ “ਪ੍ਰਾਹੁਣਾ 2” ਦਾ ਐਲਾਨ ਕਰ ਦਿੱਤਾ ਗਿਆ ਹੈ। ਰਣਜੀਤ ਬਾਵਾ ਵੱਲੋਂ ਇਸ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸਨੂੰ ਸਾਂਝਾ ਕਰਦੇ ਹੋਏ ਕਲਾਕਾਰ ਨੇ ਲਿਖਿਆ, ਪ੍ਰਾਹੁਣਾ ਦੀ ਸਫਲਤਾ ਦੀ ਕਹਾਣੀ ਤੋਂ ਬਾਅਦ, ਅਸੀਂ ਤੁਹਾਡੇ ਤਣਾਅ ਨੂੰ ਦੂਰ ਕਰਨ ਲਈ ਆਪਣੀ ਆਉਣ ਵਾਲੀ ਫਿਲਮ ਪ੍ਰਾਹੁਣਾ 2 ਨਾਲ ਵਾਪਸ ਆ ਰਹੇ ਹਾਂ।

also read :- ਹੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਗੈਰੀ ਸਿਨਿਸ ਦੇ ਬੇਟੇ ਦੀ ਕੈਂਸਰ ਕਾਰਨ ਅਚਾਨਕ ਹੋਈ ਮੌਤ

ਪੋਸਟਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਦਾ ਸੀਕਵਲ 29 ਮਾਰਚ, 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਦੇ ਨਾਲ-ਨਾਲ ਫਿਲਮ ‘ਚ ਓਸ਼ੀਨ ਬਰਾੜ, ਵਿਸ਼ਵਾਸ ਵੀ ਨਜ਼ਰ ਆਉਣਗੇ। ਇਸਦੇ ਨਾਲ ਹੀ ਗੁਰਪ੍ਰੀਤ ਘੁੱਗੂ, ਅਜੇ ਹੁੱਡਾ, ਤਾਰਾ ਅਤੇ ਬਦਰ ਖਾਨ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।
ਕਾਬਿਲਗੋਰ ਹੈ ਕਿ ‘ਪਰਾਹੁਣਾ 2’ ਬਹੁਤ ਹੀ ਸਫਲ ਪੰਜਾਬੀ ਕਾਮੇਡੀ ‘ਪਰਾਹੁਣਾ’ ਦੇ ਸੀਕਵਲ ਵਜੋਂ ਹੈ, ਜੋ ਅਸਲ ਵਿੱਚ 2018 ਵਿੱਚ ਰਿਲੀਜ਼ ਹੋਈ ਸੀ। ਪੋਸਟ ਤੋਂ ਬਾਅਦ ਹੁਣ ਫੈਨਜ਼ ਫਿਲਮ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ। ਇੱਕ ਸਮੂਹਿਕ ਕਾਸਟ ਅਤੇ ਇੱਕ ਤਜਰਬੇਕਾਰ ਨਿਰਦੇਸ਼ਕ ਦੀ ਅਗਵਾਈ ਵਿੱਚ, ਫਿਲਮ ਆਪਣੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਦਰਸ਼ਕਾਂ ਨੂੰ ਹਾਸੇ ਅਤੇ ਮਨੋਰੰਜਨ ਦੀ ਇੱਕ ਹੋਰ ਖੁਰਾਕ ਪ੍ਰਦਾਨ ਕਰਨ ਲਈ ਤਿਆਰ ਹੈ।

Share post:

Subscribe

spot_imgspot_img

Popular

More like this
Related