ਸਰਕਾਰ ‘ਤੇ ਸੰਕਟ ਵਿਚਾਲੇ ਹਿਮਾਚਲ ਵਿਚ ਕੈਬਿਨੇਟ ਮੰਤਰੀ ਦਾ ਅਸਤੀਫਾ

 Congress MLA Crisis 

 Congress MLA Crisis 

ਹਿਮਾਚਲ ਸਰਕਾਰ ਵਿਚ ਕੈਬਿਨੇਟ ਮੰਤਰੀ ਵਿਕ੍ਰਮਾਦਿਤਿਆ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਦੱਸ ਦਈਏ ਕਿ ਲੰਘੇ ਦਿਨ ਹਿਮਾਚਲ ਦੀ ਰਾਜਨੀਤੀ ਵਿਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਸੀਟ ਜਿੱਤ ਲਈ ਹੈ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾਇਆ। ਕਰਾਸ ਵੋਟਿੰਗ ਤੋਂ ਬਾਅਦ ਵੀ ਦੋਵਾਂ ਨੂੰ 34-34 ਵੋਟਾਂ ਮਿਲੀਆਂ।

ਜਿਸ ਤੋਂ ਬਾਅਦ ਟਾਸ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ। ਹਿਮਾਚਲ ‘ਚ ਕਾਂਗਰਸ ਦੇ 6 ਵਿਧਾਇਕਾਂ ਨੇ ਭਾਜਪਾ ਨੂੰ ਕਰਾਸ ਵੋਟਿੰਗ ਕੀਤੀ ਸੀ। 3 ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ। ਕਰਾਸ ਵੋਟਿੰਗ ਤੋਂ ਬਾਅਦ ਹਿਮਾਚਲ ‘ਚ ਕਾਂਗਰਸ ਸਰਕਾਰ ਦੇ ਡਿੱਗਣ ਦਾ ਖਤਰਾ ਹੈ। ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਦੋਸ਼ ਲਾਇਆ ਕਿ ਹਰਿਆਣਾ ਪੁਲਿਸ 5-6 ਕਾਂਗਰਸੀ ਵਿਧਾਇਕਾਂ ਨੂੰ ਚੁੱਕ ਕੇ ਲੈ ਗਈ ਹੈ।

READ ALSO: ਉਮਰ ਕੈਦ ਨੇ ਰਾਠੀ ਦੀ ਵਿਧਾਇਕੀ ਲਈ ਸੀ ਖੋਹ : ਸੁਪਰੀਮ ਕੋਰਟ ਨੇ ਦੂਜੀ ਜਿੱਤ ਕਰ ਦਿੱਤੀ ਰੱਦ

ਹਿਮਾਚਲ ‘ਚ ਕਰਾਸ ਵੋਟ ਪਾਉਣ ਵਾਲੇ ਕਾਂਗਰਸੀ ਵਿਧਾਇਕਾਂ ‘ਚ ਸੁਜਾਨਪੁਰ ਦੇ ਰਾਜਿੰਦਰ ਰਾਣਾ, ਧਰਮਸ਼ਾਲਾ ਦੇ ਸੁਧੀਰ ਸ਼ਰਮਾ, ਕੁਟਲਹਾਰ ਦੇ ਦੇਵੇਂਦਰ ਭੁੱਟੋ, ਬਡਸਰ ਦੇ ਆਈਡੀ ਲਖਨਪਾਲ, ਲਾਹੌਲ-ਸਪੀਤੀ ਦੇ ਰਵੀ ਠਾਕੁਰ ਅਤੇ ਗਗਰੇਟ ਦੇ ਚੈਤੰਨਿਆ ਸ਼ਰਮਾ ਦੇ ਨਾਂ ਸਾਹਮਣੇ ਆ ਰਹੇ ਹਨ। ਇਹ ਸਾਰੇ ਵੋਟਿੰਗ ਤੋਂ ਪਹਿਲਾਂ ਸਵੇਰੇ ਇੱਕੋ ਗੱਡੀ ਵਿੱਚ ਵਿਧਾਨ ਸਭਾ ਪੁੱਜੇ। ਵੋਟਿੰਗ ਤੋਂ ਤੁਰੰਤ ਬਾਅਦ ਪਾਰਟੀ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਪਾ ਰਹੀ ਹੈ।

 Congress MLA Crisis 

[wpadcenter_ad id='4448' align='none']