ਮਾਲਵਿੰਦਰ ਕੰਗ ਨੇ ਅੰਮ੍ਰਿਤਪਾਲ ਦੇ ਮਾਮਲੇ ‘ਚ ਦਿੱਤਾ ਭਰੋਸਾ

Amritpal's case Malvinder Kang

ਬੇਕਸੂਰ ਲੋਕਾਂ ਖਿਲਾਫ ਨਹੀਂ ਕੀਤੀ ਜਾਵੇਗੀ ਕਾਰਵਾਈ

Amritpal’s case, Malvinder Kang ਅੰਮ੍ਰਿਤਪਾਲ ਮਾਮਲੇ ਵਿੱਚ ਵਿਰੋਧੀਆਂ ਵੱਲੋਂ ਐਨ.ਐਸ.ਏ. ਲਗਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਦੇ ਹਾਲਾਤ ਪਿਛਲੇ ਇੱਕ ਹਫ਼ਤੇ ਦੇ ਹਨ।ਵਿਰੋਧੀਆਂ ਵੱਲੋਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ । ਦਰਅਸਲ ਅੰਮ੍ਰਿਤਪਾਲ ਮਾਮਲੇ ਵਿੱਚ ਵਿਰੋਧੀਆਂ ਵੱਲੋਂ ਐਨ.ਐਸ.ਏ. ਲਗਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਦੇ ਹਾਲਾਤ ਪਿਛਲੇ ਇੱਕ ਹਫ਼ਤੇ ਦੇ ਹਨ।ਵਿਰੋਧੀਆਂ ਵੱਲੋਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਗ ਨੇ ਕਿਹਾ ਕਿ ਐਨ.ਐਸ.ਏ. ਸਿਰਫ ਉਨ੍ਹਾਂ ਲੋਕਾਂ ‘ਤੇ ਲਗਾਇਆ ਗਿਆ ਹੈ ਜੋ 24 ਘੰਟੇ ਅੰਮ੍ਰਿਤਪਾਲ ਨਾਲ ਰਹਿੰਦੇ ਸਨ ਅਤੇ ਰਚੀ ਜਾ ਰਹੀ ਸਾਜ਼ਿਸ਼ ‘ਚ ਉਸਦਾ ਸਾਥ ਦਿੰਦੇ ਸਨ।ਇਸ ਮਾਮਲੇ ਵਿੱਚ 177 ਲੋਕਾਂ ‘ਤੇ ਅਜਿਹਾ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ।ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਤਿਰੰਗੇ ਝੰਡੇ ਦੇ ਅਪਮਾਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਹੁਤ ਹੀ ਸਖ਼ਤ ਕਾਰਵਾਈ ਕੀਤੀ ਹੈ ਤਾਂ ਜੋ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ।Amritpal’s case, Malvinder Kang

also read :ਜਾਣੋਂ ਕਿਵੇਂ ਇਸ ਰੇਲਵੇ ਦੀ ਮਹਿਲਾ ਟਿਕਟ ਚੈਕਰ ਨੇ ਯਾਤਰੀਆਂ ਤੋਂ ਵਸੂਲਿਆ 1 ਕਰੋੜ ਰੁਪਏ ਜੁਰਮਾਨਾ?

ਕੰਗ ਨੇ ਦੱਸਿਆ ਕਿ ਜਾਂਚ ਦੇ ਆਧਾਰ ‘ਤੇ ਕੁੱਝ ਲੋਕਾਂ ਨੂੰ ਬੁਲਾਇਆ ਜ਼ਰੂਰ ਗਿਆ ਹੈ ਪਰ ਬੇਗੁਨਾਹ ਲੋਕਾਂ ਦੇ ਖ਼ਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾ ਨੇ ਕਿਹਾ ਕਿ ਜੇ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅਜਿਹੇ ਹਾਲਾਤ ਦੌਰਾਨ ਬੇਗੁਨਾਹ ਲੋਕਾਂ ‘ਤੇ ਵੀ ਪਰਚੇ ਪਾਏ ਗਏ ਹਨ ਅਤੇ ਖ਼ੂਨ-ਖ਼ਰਾਬਾ ਵੀ ਹੋਇਆ ਪਰ ਇਸ ਪੂਰੇ ਆਪਰੇਸ਼ਨ ਦੌਰਾਨ ਨਾ ਕੋਈ ਗੋਲੀ ਚਲਾਈ ਗਈ ਅਤੇ ਨਾ ਹੀ ਚਲਾਉਣ ਦਿੱਤੀ ਗਈ। ਮਾਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਇਸ ਮਾਮਲੇ ‘ਚ ਜੇ ਕਿਸੇ ਵਿਅਕਤੀ ਦਾ ਇਰਾਦਾ ਗਲਤ ਨਹੀਂ ਹੈ ਅਤੇ ਉਸ ਦੀ ਇਸ ਮਾਮਲੇ ‘ਚ ਕੋਈ ਸ਼ਮੂਲੀਅਤ ਨਹੀਂ ਹੈ, ਉਸ ਨੂੰ ਸਿਰਫ ਜਾਂਚ ਲਈ ਬੁਲਾਇਆ ਜਾ ਰਿਹਾ ਹੈ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਇਸ ਲਈ ਅਫ਼ਵਾਹਾਂ ‘ਚ ਆਉਣ ਦੀ ਲੋੜ ਨਹੀਂ ਹੈ।Amritpal’s case, Malvinder Kang

[wpadcenter_ad id='4448' align='none']