ਫਾਜ਼ਿਲਕਾ 29 ਫਰਵਰੀ
ਜਿਲਾ ਫਾਜ਼ਿਲਕਾ ਵਿਚ 3 ਹੋਰ ਥਾਵਾਂ ਅਬੋਹਰ , ਜਲਾਲਾਬਾਦ ਅਤੇ ਅਰਨੀਵਾਲਾ ਵਿਖੇ ਲੋਕਾਂ ਲਈ ਆਮ ਆਦਮੀ ਕਲੀਨਿਕ ਤਿਆਰ ਹੋ ਰਹੇ ਹਨ ਅਤੇ ਉਹਨਾ ਦਾ ਉਸਾਰੀ ਦਾ ਕੰਮ ਪੂਰਾ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਫਾਜ਼ਿਲਕਾ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਜਿਲੇ ਵਿੱਚ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੋਏ 3 ਹੋਰ ਆਮ ਆਦਮੀ ਕਲੀਨਿਕ 2 ਮਾਰਚ ਨੂੰ ਲੋਕਾ ਦੀ ਸੇਵਾ ਲਈ ਖੁੱਲਣ ਜਾ ਰਹੇ ਹਨ।
ਉਹਨਾਂ ਨੇ ਦੱਸਿਆ ਕਿ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਲੋਕਾਂ ਲਈ ਫਾਇਦੇਮੰਦ ਸਾਬਿਤ ਹੋਣਗੇ ਕਿਉਂਕਿ ਸਰਕਾਰ ਵਲੋ ਇਕੋ ਛੱਤ ਦੇ ਨੀਚੇ ਸਿਹਤ ਸਹੂਲਤਾਂ ਮਿਲਣ ਗਿਆ। ਉਹਨਾ ਕਿਹਾ ਕਿ ਆਮ ਆਦਮੀ ਕਲੀਨਿਕ ਦਾ ਸੁਪਨਾ ਮੁੱਖ ਮੰਤਰੀ ਪੰਜਾਬ ਦਾ ਹੈ ਜਿਸ ਨੂੰ ਪੂਰਾ ਕਰਨ ਲਈ ਪੂਰਾ ਵਿਭਾਗ ਲਗਿਆ ਹੋਇਆ ਹੈ। ਲੋਕਾਂ ਨੂੰ ਉਹਨਾ ਦੇ ਘਰ ਦੇ ਨਜਦੀਕ ਹੀ ਸਿਹਤ ਸਹੂਲਤ ਜਲਦੀ ਹੀ ਮਿਲਗੀਆ। ਇਹਨਾ ਕਲੀਨਿਕ ਲਈ ਸਟਾਫ ਜਿਸ ਵਿਚ ਡਾਕਟਰ , ਫਾਰਮਾਸਿਸਟ ਅਤੇ ਕਲੀਨੀਕਲ ਅਸਿਸਟੈਂਟ ਅਤੇ ਜਰੂਰੀ ਦਵਾਇਆ ਦੀ ਸਪਲਾਈ ਕਾ ਕੰਮ ਮੁਕੰਮਲ ਕਰ ਲਿਆ ਗਿਆ ਹੈ।