Lipstic Side Effect
ਲਿਪਸਟਿਕ ਸ਼ਿੰਗਾਰ ਦਾ ਇੱਕ ਅਹਿਮ ਹਿੱਸਾ ਹੈ ਇਸ ਨੂੰ ਲਗਾਏ ਬਿਨਾਂ ਚਿਹਰੇ ਦਾ ਮੇਕਅਪ ਅਧੂਰਾ ਜਿਹਾ ਲਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਲਿਪਸਟਿਕ ਦੀ ਜ਼ਿਆਦਾ ਵਰਤੋਂ ਸਾਡੀ ਸਿਹਤ ਲਈ ਠੀਕ ਨਹੀਂ ਹੈ।ਇਸ ਵਿਚ ਮੌਜੂਦ ਕੁੱਝ ਖਤਰਨਾਕ ਰਸਾਇਣ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅੱਜ ਅਸੀਂ ਕੁਝ ਅਜਿਹੇ ਹੀ ਖ਼ਤਰਿਆਂ ਬਾਰੇ ਦੱਸਾਂਗੇ ਅਤੇ ਇਹ ਵੀ ਜਾਣਾਂਗੇ ਕਿ ਅਸੀਂ ਸੁਰੱਖਿਅਤ ਲਿਪਸਟਿਕ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ। ਤਾਂ ਆਓ ਜਾਣਦੇ ਹਾਂ ਲਿਪਸਟਿਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ।
ਔਰਤਾਂ ਅਤੇ ਕੁੜੀਆਂ ਲਿਪਸਟਿਕ ਲਗਾਉਣਾ ਪਸੰਦ ਕਰਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵਿੱਚ ਕੁਝ ਹਾਨੀਕਾਰਕ ਕੈਮੀਕਲ ਹੁੰਦੇ ਹਨ? ਜਿਵੇਂ ਕਿ ਪਾਰਾ, ਲੀਡ ਅਤੇ ਕੈਡਮੀਅਮ, ਜੋ ਸਾਡੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਹਨ। ਇਨ੍ਹਾਂ ਰਸਾਇਣਾਂ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਜੇਕਰ ਅਸੀਂ ਬਹੁਤ ਜ਼ਿਆਦਾ ਲਿਪਸਟਿਕ ਲਗਾਉਂਦੇ ਹਾਂ, ਤਾਂ ਸਾਡੇ ਬੁੱਲ ਸੁੱਕੇ ਅਤੇ ਫਟੇ ਵੀ ਹੋ ਸਕਦੇ ਹਨ। ਇਸ ਨਾਲ ਚਿਹਰੇ ‘ਤੇ ਐਲਰਜੀ, ਬੁੱਲ੍ਹਾਂ ਦੇ ਰੰਗ ‘ਚ ਬਦਲਾਅ ਅਤੇ ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਲੰਬੇ ਸਮੇਂ ਤੱਕ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ ਦਾ ਰੰਗ ਗੂੜਾ ਹੋ ਸਕਦਾ ਹੈ, ਜਿਸ ਨੂੰ ਫਿਰ ਤੋਂ ਪਹਿਲਾਂ ਵਰਗਾ ਕਰਨਾ ਮੁਸ਼ਕਲ ਹੈ। ਸਭ ਤੋਂ ਚਿੰਤਾਜਨਕ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਲਿਪਸਟਿਕ ਦੇ ਕੁੱਝ ਹਿੱਸੇ ਸਾਡੇ ਸਰੀਰ ਦੇ ਅੰਦਰ ਵੀ ਜਾ ਸਕਦੇ ਹਨ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਲਿਪਸਟਿਕ ਦੀ ਵਰਤੋਂ ਕਰਦੇ ਸਮੇਂ ਕੁਝ ਸਾਵਧਾਨੀ ਵਰਤਣੀ ਚਾਹੀਦੀ ਹੈ।
also read :- ਤੁਹਾਡੀ ਰਸੋਈ ‘ਚ ਪਈ ਇਲਾਇਚੀ ਹੀ ਦੇ ਸਕਦੀ ਹੈ ਤੁਹਾਨੂੰ ਕਈ ਬਿਮਾਰੀਆਂ ਤੋਂ ਰਾਹਤ, ਜਾਣੋ ਕਿਵੇਂ
ਕਈ ਲਿਪਸਟਿਕਾਂ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ, ਲਿਪਸਟਿਕ ਵਿੱਚ ਮੌਜੂਦ ਕੁੱਝ ਰਸਾਇਣ, ਜੋ ਇਸ ਨੂੰ ਲੰਬੇ ਸਮੇਂ ਲਈ ਤਾਜ਼ਾ ਰੱਖਣ ਲਈ ਵਰਤੇ ਜਾਂਦੇ ਹਨ। ਖਾਂਸੀ, ਅੱਖਾਂ ਵਿਚ ਜਲਣ, ਸਾਹ ਲੈਣ ਵਿਚ ਮੁਸ਼ਕਲ ਅਤੇ ਹੋਰ ਸਿਹਤ ਸਮੱਸਿਆਵਾਂ ਵਰਗੀਆਂ ਐਲਰਜੀ ਦਾ ਕਾਰਨ ਬਣ ਸਕਦੇ ਹਨ। ਅਤੇ ਹਾਂ, ਕੁਝ ਮਾਮਲਿਆਂ ਵਿੱਚ ਉਹ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ। ਇਸ ਲਈ ਲਿਪਸਟਿਕ ਦੀ ਚੋਣ ਕਰਦੇ ਸਮੇਂ ਸਾਵਧਾਨ ਰਹੋ ਅਤੇ ਇਸਦੀ ਵਰਤੋਂ ਪ੍ਰਤੀ ਸੁਚੇਤ ਰਹੋ। ਰੋਜ਼ਾਨਾ ਇਸ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰੋ। ਕਈ ਵਾਰ ਅਸੀਂ ਛੋਟੀਆਂ ਬੱਚੀਆਂ ਨੂੰ ਤਿਆਰ ਕਰ ਸਮੇਂ ਲਿਪਸਟਿਕ ਲਗਾ ਦਿੰਦੇ ਹਾਂ, ਪਰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਨੈਚੁਰਲ ਲਿਪਸਟਿਕ ਮਿਲ ਜਾਂਦੀਆਂ ਹਨ, ਹੋ ਸਕੇ ਤਾਂ ਇਨ੍ਹਾਂ ਦੀ ਵਰਤੋਂ ਕਰੋ।