ਪਿੰਡ ਟਹਿਣਾ ਵਿਖੇ ਜ਼ਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਵੱਲੋਂ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਂਸ ਸੈਮੀਨਾਰ ਲਗਾਇਆ ਗਿਆ

ਫ਼ਰੀਦਕੋਟ 04 ਮਾਰਚ,2024

     ਪਿੰਡ ਟਹਿਣਾ ਦੇ ਪੰਚਾਇਤ ਘਰ, fibQk cohde’N ਵਿਖੇ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਪੀ.ਐਮ.ਐਫ.ਐਮ.ਈ.( ਪ੍ਰਧਾਨ ਮੰਤਰੀ ਫਾਰਮਾਲਾਜੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਜ਼ ਸਕੀਮ) ਅਵੇਅਰਨੈਂਸ ਦਾ ਕੈਂਪ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ ਉਦਯੋਗ ਕੇਂਦਰ ਫਰੀਦਕੋਟ ਵੱਲੋਂ ਕੀਤਾ ਗਿਆ।

ਇਸ ਕੈਂਪ ਵਿੱਚ ਪਿੰਡ ਦੇ 100 ਚਾਹਵਾਨਾਂ ਵੱਲੋਂ  ਭਾਗ ਲਿਆ ਗਿਆ। ਇਸ ਕੈਂਪ ਵਿੱਚ ਚਾਹਵਾਨਾਂ ਨੂੰ ਆਪਣਾ  ਉਦਯੋਗ ਸਥਾਪਿਤ  ਕਰਨ  ਸਬੰਧੀ ਚੱਲ ਰਹੀਆਂ ਭਲਾਈ  ਸਕੀਮਾਂ ਅਤੇ ਲੋਨ ਸਕੀਮਾਂ  ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ  ਲਘੂ ਉਦਯੋਗ ਲਗਾਉਣ, ਮੱਖੀ ਪਾਲਣ, ਫੂਡ ਪ੍ਰੋਸੈਸਿੰਗ ਆਦਿ ਸਬੰਧੀ ਜਾਣਕਾਰੀ ਵਿਸਥਾਰਪੂਰਵਕ ਦਿੱਤੀ ਗਈ।

 ਇਸ ਮੌਕੇ ਤੇ ਸ਼੍ਰੀ ਦਮਨਪ੍ਰੀਤ ਸਿੰਘ ਸੋਢੀ ਫ਼ੰਕਸ਼ਨਲ ਮੈਨੇਜਰ ਨੇ ਵੱਖ ਵੱਖ ਕਿੱਤਿਆ ਸਬੰਧੀ ਵਿਸਥਾਰ ਪੂਰਵਕ ਦੱਸਿਆ। ਕੁਲਵੰਤ ਸਿੰਘ  ਬਰਾੜ ਅਤੇ ਬਲਬੀਰ ਸਿੰਘ ਪੀ.ਐਮ.ਐਫ.ਐਮ.ਈ. ਡੀ.ਆਰ.ਪੀ  ਨੇ ਫੂਡ ਪ੍ਰੋਸੈਸਿੰਗ ਸਬੰਧੀ  ਛੋਟੇ ਅਤੇ ਵੱਡੇ ਕਿੱਤਿਆ  ਬਾਰੇ  ਅਤੇ  ਮਨਪ੍ਰੀਤ  ਕੌਰ ਐਸ.ਆਈ.ਪੀ.ਓ, ਤੇਜਿੰਦਰ ਸਿੰਘ ਐਸ.ਆਈ.ਪੀ.ਓ, ਧਰਮਿੰਦਰ ਸਿੰਘ ਐਸ.ਆਈ.ਪੀ.ਓ ਅਤੇ ਸ਼ੁਭਮਪ੍ਰਤੀਕ ਸਿੰਘ ਬੀ.ਐਲ.ਈ.ਓ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ।

 ਇਸ ਕੈਂਪ ਵਿਚ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਇਲਾਵਾ ਐਜੂਕੇਸ਼ਨ ਵਿਭਾਗ, ਖੇਤੀਬਾੜੀ ਵਿਭਾਗ(ਆਤਮਾ), ਮੱਛੀ ਪਾਲਣ ਵਿਭਾਗ ਅਤੇ ਇੰਮਪਲਾਇਮੈਂਟ ਦਫਤਰ ,ਬੈਂਕ ਆਦਿ ਵਿਭਾਗਾਂ ਦੇ ਨੁਮਾਇੰਦੇ ਆਪਣੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਉਚੇਚੇ ਤੌਰ ਦੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪਿੰਡ ਟਹਿਣਾ ਦੀ ਸਮੂਹ ਪੰਚਾਇਤ ਵਲੋਂ  ਇਸ ਕੈਂਪ  ਨੂੰ ਸਫਲ ਬਣਾਉਣ ਲਈ ਭਰਪੂਰ  ਯੋਗਦਾਨ ਦਿੱਤਾ  ਗਿਆ।

[wpadcenter_ad id='4448' align='none']