ਲੋਕ ਸਭਾ ਚੋਣਾਂ 2024 ਮਾਡਲ ਕੋਡ ਆਫ ਕੰਡਕਟ ਸਬੰਧੀ ਦਿੱਤੀ ਗਈ ਟ੍ਰੇਨਿੰਗ- ਰਿਟਰਨਿੰਗ ਅਫਸਰ ਫਰੀਦਕੋਟ

ਫ਼ਰੀਦਕੋਟ 06 ਮਾਰਚ 2024

ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਲੋਕ ਸਭਾ ਚੋਣ 2024 ਮਾਡਲ ਕੋਡ ਆਫ ਕੰਡਕਟ, ਲਾਅ ਐਂਡ ਆਰਡਰ ਅਤੇ ਸ਼ਿਕਾਇਤਾਂ ਸਬੰਧੀ ਹਲਕਾ ਫਰੀਦਕੋਟ ਵਿਚ ਪੈਂਦੇ  ਸਮੂਹ ਸਹਾਇਕ ਰਿਟਰਨਿੰਗ ਅਫਸਰਾਂ, ਨੋਡਲ ਅਫਸਰਾਂ, ਇਨਕਮ ਟੈਕਸ ਵਿਭਾਗ, ਪੁਲਿਸ ਵਿਭਾਗ ਅਤੇ ਐਕਸਾਈਜ ਵਿਭਾਗ ਨੂੰ ਟ੍ਰੇਨਿੰਗ ਦਿੱਤੀ ਗਈ।

ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਵੱਲੋਂ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਸਮੂਹ ਨੋਡਲ ਅਫਸਰਾਂ ਨੂੰ ਹਦਾਇਤਾਂ ਅਨੁਸਾਰ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਲੋਕ ਸਭਾ ਚੋਣ ਹਲਕਾ ਫਰੀਦਕੋਟ ਦੀਆਂ ਸਮੂਹ ਨੋਡਲ ਅਫਸਰ ਅਤੇ ਟੀਮਾਂ ਨੂੰ ਹਦਾਇਤਾਂ ਤੋਂ ਜਾਣੂੰ ਕਰਵਾਇਆ ਗਿਆ  ਅਤੇ ਇਸ ਸਬੰਧੀ ਸਾਰੀ ਮੁੱਢਲੀ ਜਾਣਕਾਰੀ ਪੀ.ਪੀ.ਟੀ ਰਾਹੀਂ ਦੇ ਦਿੱਤੀ ਗਈ।

          ਇਸ ਟ੍ਰੇਨਿੰਗ ਵਿਚ ਸ਼੍ਰੀਮਤੀ ਵੀਰਪਾਲ ਕੌਰ ਪੀ.ਸੀ.ਐਸ ਸਹਾਇਕ ਰਿਟਰਨਿੰਗ ਅਫਸਰ ਕੋਟਕਪੂਰਾ ਵੱਲੋਂ ਮਾਡਲ ਕੋਡ ਆਫ ਕੰਡਕਟ ਅਤੇ ਲਾਅ ਐਂਡ ਆਰਡਰ ਬਾਰੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮੈਡਮ ਤੁਸ਼ਿਤਾ ਗੁਲਾਟੀ ਪੀ.ਸੀ.ਐਸ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਫਰੀਦਕੋਟ ਵੱਲੋਂ ਮਾਡਲ ਕੋਡ ਆਫ ਕੰਡਕਟ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

          ਇਸ ਮੌਕੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰ ਅਤੇ ਨੋਡਲ ਅਫਸਰ ਹਾਜਰ ਸਨ।

[wpadcenter_ad id='4448' align='none']