ਮੋਗਾ, 6 ਮਾਰਚ:
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ ਦਿਸ਼ਾ ਨਿਰਦੇ਼ਸਾਂ ਤਹਿਤ ਦਸਵੀਂ ਤੇ ਬਾਰਵ੍ਹੀਂ ਸ੍ਰੇਣੀ ਦੀਆਂ ਪ੍ਰੀਖਿਆਵਾਂ ਮਿਤੀ 15 ਫਰਵਰੀ ਤੋਂ 2 ਅਪ੍ਰੈਲ, 2024 ਤੱਕ ਕਰਵਾਈਆਂ ਜਾ ਰਹੀਆਂ ਹਨ। ਬੋਰਡ ਵੱਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਮੋਗਾ ਦੇ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਧਾਰਾ 144 ਸੀ.ਆਰ.ਪੀ.ਸੀ. ਲਗਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ ਪਾਸ ਸੌ ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ਼ ਤੋਂ ਬਿਨ੍ਹਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 2 ਅਪ੍ਰੈਲ, 2024 ਤੱਕ ਸਵੇਰੇ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਾਗੂ ਰਹਿਣਗੇ।
ਜਿਕਰਯੋਗ ਹੈ ਕਿ ਇਹ ਪ੍ਰੀਖਿਆ ਕੇਂਦਰ ਡੀ.ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ, ਡਾ. ਸੈਫਿਊਦੀਨ ਕਿਚਲੂ ਮੈਮੋਰੀਅਲ ਪਬਲਿਕ ਸਕੂਲ ਮੋਗਾ, ਰੋਇਲ ਕਾਨਵੈਂਟ ਸਕੂਲ ਧੂੜਕੋਟ ( ਨਿਹਾਲ ਸਿੰਘ ਵਾਲਾ), ਪੰਜਾਬ ਕਾਨਵੈਂਟ ਸਕੂਲ ਚੰਨੂ ਵਾਲਾ ਰੋਡ ਬਾਘਾਪੁਰਾਣਾ, ਬਲੂਮਿੰਗ ਬਡਜ਼ ਸਕੂਲ ਤਲਵੰਡੀ ਭੰਗੇਰੀਆਂ, ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ, ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ (ਨਿਹਾਲ ਸਿੰਘ ਵਾਲਾ), ਗ੍ਰੀਨ ਵੈਲੀ ਕਾਨਵੈਂਟ ਸਕੂਲ ਰਣਸੀਂਹ ਖੁਰਦ (ਨਿਹਾਲ ਸਿੰਘ ਵਾਲਾ), ਆਰ.ਕੇ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਧਰਮਕੋਟ), ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ (ਧਰਮਕੋਟ) ਵਿਖੇ ਸਥਾਪਿਤ ਕੀਤੇ ਗਏ ਹਨ।
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀਆਂ ਦਸਵੀਂ/ਬਾਰਵ੍ਹੀਂ ਦੀਆਂ ਪ੍ਰੀਖਿਆਵਾਂ 2 ਅਪ੍ਰੈਲ ਤੱਕ ਚੱਲਣਗੀਆਂ
[wpadcenter_ad id='4448' align='none']