ਇਸ ਅਸਾਨ ਤਰੀਕੇ ਨਾਲ ਬਣਾ ਕੇ ਖਾਓ ਸਾਬੂਦਾਣਾ ਖੀਰ, ਸ਼ਰੀਰ ਲਈ ਸਿਹਤਮੰਦ ਤੇ ਸਵਾਦ ਨਾਲ ਹੈ ਭਰਪੂਰ

Sabudana Kheer Recipe | ਇਸ ਅਸਾਨ ਤਰੀਕੇ ਨਾਲ ਬਣਾ ਕੇ ਖਾਓ ਸਾਬੂਦਾਣਾ ਖੀਰ, ਸ਼ਰੀਰ ਲਈ ਸਿਹਤਮੰਦ ਤੇ ਸਵਾਦ ਨਾਲ ਹੈ ਭਰਪੂਰ

Sabudana Kheer Recipe
Sabudana Kheer Recipe

Sabudana Kheer Recipe

ਸਾਬੂਦਾਣਾ ਦੀ ਖੀਰ ਖਾਣਾ ਹਰ ਕੋਈ ਪਸੰਦ ਕਰਦਾ ਹੈ ਕਿਉਂਕਿ ਇਹ ਜਿੰਨੀ ਸਵਾਦ ਹੁੰਦੀ ਉਨੀ ਹੀ ਬਣਾਉਣ ਵਿੱਚ ਅਸਾਨ ਹੈ ਤੇ ਸਿਹਤ ਲਈ ਫਾਇਦੇਮੰਦ ਵੀ ਹੈ | ਇਸਦੇ ਨਾਲ਼ ਹੀ ਦੂਜੇ ਪਾਸੇ 8 ਮਾਰਚ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਵੀ ਮਨਾਇਆ ਜਾਵੇਗਾ। ਉੱਤਰੀ ਭਾਰਤ ਤੋਂ ਇਲਾਵਾ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਦੇਖਿਆ ਜਾਂਦਾ ਹੈ। ਸ਼ਰਧਾਲੂ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਦਿਖਾਉਣ ਲਈ ਵਰਤ ਰੱਖਦੇ ਹਨ ਤੇ ਪੂਰੀ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ । ਕਿਹਾ ਜਾਂਦਾ ਹੈ ਕਿ ਇਸ ਵਰਤ ਨੂੰ ਸੱਚੇ ਮਨ ਨਾਲ ਰੱਖਣ ਨਾਲ ਮਨੋਕਾਮਨਾ ਪੂਰੀ ਹੁੰਦੀ ਹੈ। ਘਰ ਵਿੱਚ ਖੁਸ਼ਹਾਲੀ ਤੇ ਸੁੱਖ-ਸ਼ਾਤੀ ਆਉਂਦੀ ਹੈ ਤੇ ਅਣਵਿਆਹੀਆਂ ਲੜਕੀਆਂ ਦੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।

ਜੇ ਤੁਸੀਂ ਵੀ ਇਸ ਵਾਰ ਸ਼ਿਵਰਾਤਰੀ ਦਾ ਵਰਤ ਰੱਖਣ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਕੁਝ ਤਿਆਰੀਆਂ ਕਰਨੀਆਂ ਜ਼ਰੂਰੀ ਹਨ। ਵਰਤ ਦੇ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਕੇ, ਤੁਸੀਂ ਵਰਤ ਨੂੰ ਚੰਗੀ ਤਰ੍ਹਾਂ ਪੂਰਾ ਕਰ ਸਕਦੇ ਹੋ। ਜਦੋਂ ਕਿ ਕੁਝ ਲੋਕ ਸਾਰਾ ਦਿਨ ਵਰਤ ਰੱਖਦੇ ਹਨ ਜੋ ਲੋਕ ਜ਼ਿਆਦਾ ਦੇਰ ਤੱਕ ਭੁੱਖੇ ਨਹੀਂ ਰਹਿ ਸਕਦੇ, ਉਹ ਫਲਾਂ, ਖੀਰ ਜਾਂ ਮਿੱਠੀਆਂ ਚੀਜ਼ਾਂ ਦੇ ਨਾਲ ਨਮਕ ਦੀ ਵਰਤੋਂ ਵੀ ਕਰ ਸਕਦੇ ਹਨ। ਵਰਤ ਦੇ ਦੌਰਾਨ ਖਾਣ ਲਈ ਸਾਬੂਦਾਣਾ ਖੀਰ ਇੱਕ ਵਧੀਆ ਵਿਕਲਪ ਹੈ। ਜਿਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।ਸਾਬੂਦਾਣੇ ਦੀ ਖੀਰ ਚੌਲਾਂ ਵਾਂਗ ਸਵਾਦਿਸ਼ਟ ਹੁੰਦੀ ਹੈ। ਇਸ ਤੋਂ ਇਲਾਵਾ ਇਹ ਜਲਦੀ ਤਿਆਰ ਹੋ ਜਾਂਦੀ ਹੈ। ਇਸ ਨੂੰ ਬਣਾਉਣ ਦਾ ਤਰੀਕਾ ਜਾਣੋ।

also read :- ਨਵਾਜ਼ੂਦੀਨ ਸਿੱਦਕੀ ‘ਤੇ ਪਤਨੀ ਆਲੀਆ ਦੀਆਂ ਵਧੀਆ ਮੁਸੀਬਤਾਂ, ਦੋਸਤ ਨਾਲ ਧੋਖਾਧੜੀ ਮਗਰੋਂ ਗੈਰ ਜ਼ਮਾਨਤੀ ਵਾਰੰਟ ਜਾਰੀ

1 ਕੱਪ ਸਾਬੂਦਾਣਾ, 1 ਲੀਟਰ ਦੁੱਧ, ਡੇਢ ਕੱਪ ਚੀਨੀ ਜਾਂ ਗੁੜ, 4 ਇਲਾਇਚੀ

ਇਸ ਤਰ੍ਹਾਂ ਬਣਾਓ ਸਾਬੂਦਾਣੇ ਦੀ ਖੀਰ

ਬਣਾਉਣ ਤੋਂ ਲਗਪਗ 15 ਮਿੰਟ ਪਹਿਲਾਂ ਸਾਬੂਦਾਣਾ ਨੂੰ ਪਾਣੀ ਵਿੱਚ ਭਿਓ ਦਿਓ।

ਕੜਾਹੀ ‘ਚ ਦੁੱਧ ਨੂੰ ਉਬਾਲ ਕੇ ਰੱਖੋ। ਉਬਾਲ ਆਉਣ ਤੋਂ ਬਾਅਦ ਇਸ ਵਿਚ ਚੀਨੀ ਅਤੇ ਇਲਾਇਚੀ ਪਾਊਡਰ ਵੀ ਪਾਓ।

ਇਸ ਤੋਂ ਬਾਅਦ ਇਸ ‘ਚ ਭਿੱਜੇ ਹੋਏ ਸਾਬੂਦਾਣੇ ਨੂੰ ਪਾਓ ਅਤੇ ਲਗਭਗ 5-10 ਮਿੰਟ ਤੱਕ ਉਬਾਲਣ ਦਿਓ। ਇਸ ਨਾਲ ਸਾਬੂਦਾਣਾ ਦੁੱਧ ਨੂੰ ਸੋਖ ਲਵੇਗਾ ਤੇ ਚੰਗੀ ਤਰ੍ਹਾਂ ਫੁੱਲ ਜਾਵੇਗਾ। ਲਗਭਗ 1 ਕੱਪ ਪਾਣੀ ਵੀ ਪਾਓ। ਤਿਅਰ ਹੈ ਸਵਾਦਿਸ਼ਟ ਸਾਬੂਦਾਣੇ ਦੀ ਖੀਰ

[wpadcenter_ad id='4448' align='none']