Gold price today
Gold Prices: ਕੌਮੀ ਰਾਜਧਾਨੀ ਦਿੱਲੀ ਵਿਚ ਸੋਨੇ ਦਾ ਭਾਅ 800 ਰੁਪਏ ਵਧ ਕੇ 65,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ (Gold price rises) ਉਤੇ ਪਹੁੰਚ ਗਿਆ।
ਸੋਨੇ ਦਾ ਪਿਛਲਾ ਬੰਦ ਭਾਅ 64,200 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੌਰਾਨ ਚਾਂਦੀ ਦਾ ਭਾਅ ਵੀ ਵਧਿਆ ਹੈ ਅਤੇ 900 ਰੁਪਏ ਦੇ ਵਾਧੇ ਨਾਲ ਇਸ ਦੀ ਕੀਮਤ 74,900 ਰੁਪਏ ਪ੍ਰਤੀ ਕਿਲੋ (10 Gram Gold Rate) ਹੋ ਗਈ ਹੈ ਜੋ ਕਿ ਪਹਿਲਾਂ 74,000 ਰੁਪਏ ਪ੍ਰਤੀ ਕਿਲੋ ਸੀ। ਐਚ.ਡੀ.ਐਫ.ਸੀ. ਸਕਿਉਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਦੱਸਿਆ ਕਿ ਘਰੇਲੂ ਬਾਜ਼ਾਰਾਂ ਵਿੱਚ ਸੋਨੇ ਦੀ ਕੀਮਤ ਹੁਣ ਤੱਕ ਸਭ ਵੱਧ 65,000 ਰੁਪਏ ਪ੍ਰਤੀ 10 ਗ੍ਰਾਮ ਰਹੀ।
ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਇੱਥੇ ਹੀ ਰੁਕਣ ਵਾਲਾ ਨਹੀਂ ਹੈ। 2024 ਵਿਚ ਸੋਨਾ 70,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਛੂਹ ਸਕਦਾ ਹੈ। ਕਾਮਾ ਜਵੈਲਰੀ ਦੇ ਐਮਡੀ ਕੋਲਿਨ ਸ਼ਾਹ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨਾਲ ਚਾਲੂ ਸਾਲ ਦੇ ਆਉਣ ਵਾਲੇ ਦਿਨਾਂ ਵਿਚ ਸੋਨਾ 70,000 ਰੁਪਏ ਦੇ ਪੱਧਰ ਨੂੰ ਛੂਹ ਸਕਦਾ ਹੈ।
READ ALSO: ਮਸ਼ਹੂਰ ਅਦਾਕਾਰਾ ਦੀ ਸਰਵਾਈਕਲ ਕੈਂਸਰ ਕਾਰਨ ਮੌਤ, ਕੁਝ ਹੀ ਘੰਟੇ ਪਹਿਲਾਂ ਹੋਈ ਸੀ ਭੈਣ ਦੀ ਮੌਤ
ਇਸ ਦਾ ਮਤਲਬ ਹੈ ਕਿ ਮੌਜੂਦਾ ਪੱਧਰ ਤੋਂ ਸੋਨੇ ਦੀਆਂ ਕੀਮਤਾਂ ‘ਚ ਕਰੀਬ 7.70 ਫੀਸਦੀ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਆਉਣ ਵਾਲੇ ਦਿਨਾਂ ਵਿਚ ਵਿਆਜ ਦਰਾਂ ‘ਚ ਕਟੌਤੀ ਕਰਨ ਦੀ ਸੰਭਾਵਨਾ ਜ਼ਾਹਰ ਕਰ ਰਿਹਾ ਹੈ ਅਤੇ ਇਸ ਸਾਲ ਦੇ ਅੰਤ ਤੱਕ ਵਿਆਜ ਦਰ ਲਗਭਗ 4 ਫੀਸਦੀ ‘ਤੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਆਰਥਿਕ ਘਟਨਾਵਾਂ ਅਤੇ ਖਪਤ ਦੀ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਚਮਕਦਾਰ ਰਹਿਣਗੀਆਂ। ਆਉਣ ਵਾਲੇ ਦਿਨਾਂ ਵਿਚ ਸੋਨਾ 70,000 ਰੁਪਏ ਦੇ ਪੱਧਰ ਨੂੰ ਛੂਹ ਸਕਦਾ ਹੈ।
Gold price today