Anand Utsav 2024
ਲੁਧਿਆਣਾ (ਸੁਖਦੀਪ ਸਿੰਘ ਗਿੱਲ )ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦਾ ਸਾਲਾਨਾ ਟੈਕਨੋਕਲਚਰਲ ਫੈਸਟ ” ਅਨੰਦ ਉਤਸਵ 2024″ , ਦੇ ਦੂਜੇ ਅਤੇ ਆਖਰੀ ਦਿਨ ਵੀ ਕਈ ਇਵੈਂਟਸ ਕਾਲਜ ਦੇ ਓਪਨ ਏਅਰ ਥਿਏਟਰ ਵਿਚ ਕਰਵਾਏ ਗਏ| ਇਸ ਮੌਕੇ ਉਚੇਚੇ ਤੌਰ ਉੱਤੇ ਪਹੁੰਚੇ ਸ. ਭੁਪਿੰਦਰ ਸਿੰਘ ਸਿੱਧੂ, ਏਆਈਜੀ ,ਲੁਧਿਆਣਾ ਜੋਨ, ਸ.ਰੁਪਿੰਦਰਪਾਲ ਸਿੰਘ, ਏਡੀਸੀ, ਲੁਧਿਆਣਾ ਅਤੇ ਸ.ਜੀਵਨਦੀਪ ਸਿੰਘ , ਜਿਲਾ ਰੁਜ਼ਗਾਰ ਅਫਸਰ, ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਪ੍ਰਫੋਰਮੈਂਸ ਦੇਖ ਓਹਨਾ ਦੀ ਪੁਰਜ਼ੋਰ ਸ਼ਲਾਘਾ ਕੀਤੀ ਅਤੇ ਸਾਰਿਆ ਨੂੰ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ|
ਦੂਜੇ ਦਿਨ ਜੋ ਈਵੈਂਟਸ ਕਰਵਾਏ ਗਏ ਉਹ ਸਨ ਵਨ ਐਕਟ ਪਲੇਅ, ਲਾਈਟ ਵੋਕਲ, ਫੋਕ ਸਾਂਗ, ਵੈਸਟਰਨ ਸੌਂਗ,ਭੰਗੜਾ,ਆਦਿ । ਇਸ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਸ.ਇੰਦਰਪਾਲ ਸਿੰਘ, ਡਾਇਰੈਕਟਰ, ਐਨਐੱਸਈਟੀ, ਅਤੇ ਸ.ਸ਼ਾਹਬਾਜ਼ ਸਿੰਘ, ਸੈਕ੍ਰੇਟਰੀ,ਐੱਸਜੀਪੀਸੀ,ਨੇ ਵੀ ਪ੍ਰੋਗਰਾਮ ਵਿਚ ਹਾਜ਼ਰੀ ਭਰ ਵਿਦਿਆਰਥੀਆਂ ਦਾ ਪ੍ਰਦਰਸ਼ਨ ਦੇਖ ਉਹਨਾਂ ਦੇ ਹੁਨਰ ਦੀ ਤਾਰੀਫ ਕੀਤੀ।
ਪ੍ਰੋਗਰਾਮ ਦੇ ਆਖ਼ਿਰੀ ਪੜਾਹ ਵਿੱਚ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਵਲੋਂ ਆਪਣੀ ਗਾਇਕੀ ਦੇ ਰੰਗ ਬਖੇਰਦੇ ਹੋਏ ਸਾਰੇ ਸਰੋਤਿਆਂ ਦਾ ਦਿਲ ਜਿੱਤ ਲਿਆ ਗਿਆ।ਉਹਨਾਂ ਵੱਲੋਂ ਇਸ ਮੌਕੇ ਡਾਇਮੰਡ ਦੀ ਝਾਂਜਰ ,ਜੱਟ ਇਕ ਨੰਬਰ ਅਤੇ ਪੈਂਟ ਸਟ੍ਰੇਟ ਵਰਗੇ ਮਸ਼ਹੂਰ ਗਾਣੇ ਗਾ ਸਰੋਤਿਆਂ ਨੂੰ ਮੋਹ ਲਿਆ ਗਿਆ।
ਡਾ.ਸਹਿਜਪਾਲ ਸਿੰਘ, ਪ੍ਰਿੰਸੀਪਲ, ਜੀਐਨਡੀਈਸੀ, ਨੇ ਇਸ ਮੌਕੇ ਸਾਰੇ ਵਿਦਿਅਰਥੀਆਂ ਨੂੰ ਆਨੰਦ ਉਤਸਵ ਵਿਚ ਜੋਸ਼ੋ ਜਨੂੰਨ ਨਾਲ ਭਾਗ ਲੈਣ ਲਈ ਵਧਾਈ ਦਿੱਤੀ ਅਤੇ ਪ੍ਰੋਗਰਾਮ ਦੇ ਸਫ਼ਲਤਾ ਪੂਰਵਕ ਆਯੋਜਨ ਕਰਵਾਉਣ ਦਾ ਸਿਹਰਾ ਡਾ.ਕੇ ਐਸ ਮਾਨ ,ਪ੍ਰੈਜ਼ੀਡੈਂਟ, ਕਲਚਰਲ ਕਮੇਟੀ, ਜੀਐਨਡੀਈਸੀ, ਡਾ.ਅਰਵਿੰਦ ਢੀਂਗਰਾ , ਪ੍ਰੋਫ . ਜਸਵੰਤ ਸਿੰਘ ਟੌਰ,ਡਾ.ਪਰਮਪਾਲ ਸਿੰਘ ਅਤੇ ਕਾਲਜ ਦੀ ਕਲਚਰਲ ਕਮੇਟੀ ਨਾਲ ਜੁੜੇ ਅਧਿਆਪਕਾ ਤੇ ਵਿਦਿਆਰਥੀਆ ਨੂੰ ਦਿੱਤਾ|
READ ALSO: ਮੁੱਖ ਮੰਤਰੀ ਸ਼ਨਿੱਚਰਵਾਰ ਨੂੰ ਸੰਗਰੂਰ ਵਾਸੀਆਂ ਨੂੰ ਦੇਣਗੇ ਵਿਕਾਸ ਪ੍ਰਾਜੈਕਟਾਂ ਦਾ ਵੱਡਾ ਤੋਹਫਾ
ਆਨੰਦ ਉਤਸਵ 2024 ਦੇ ਨਤੀਜੇ
ਮਹਿੰਦੀ
1 ਸਿਮਰਨਦੀਪ ਕੌਰ
2 ਮਨਪ੍ਰੀਤ ਕੌਰ
3 ਆਸ਼ਿਮਾ
ਫੋਟੋਗ੍ਰਾਫੀ
1 ਵੈਭਵ ਜੋਸ਼ੀ
2 ਪ੍ਰਥਮ ਗੋਇਲ
3 ਗੁਣੀਤ ਕੌਰ
ਕਾਰਟੂਨਿੰਗ
1 ਪਿੰਕੂ
2 ਸੁਨਿਧੀ
3 ਗੁਰਸਿਮਰਨ ਕੌਰ
ਪੇਂਟਿੰਗ
1 ਸਮਰਿਤੀ
2 ਆਸ਼ਿਮਾ
3 ਕਨਿਕਾ ਮਿੱਤਲ
ਰੰਗੋਲੀ
1 ਹਰਨੂਰ ਕੌਰ
2 ਰਮਨ ਸਿੰਘ
3 ਅਨਮੋਲ ਕੌਰ
ਵਿਰਾਸਤੀ ਪ੍ਰਦਰਸ਼ਨ
1 ਰਿਆ
2 ਖੁਸ਼ਮੀਤ
3 ਪ੍ਰਾਂਚਲ
ਲੋਕ ਗਾਇਕੀ
1 ਰਵਲੀਨ ਕੌਰ
2 ਲਵਪ੍ਰੀਤ ਸਿੰਘ
3 ਗੁਰਅਵਤਾਰ ਸਿੰਘ
ਲਾਈਟ ਵੋਕਲ ਸੰਗੀਤ
1 ਹਰਜੋਤ ਸਿੰਘ
2 ਵੰਸ਼
3 ਰਵਲੀਨ
Anand Utsav 2024