ਸਿਵਲ ਹਸਪਤਾਲ ਮਾਨਸਾ ਵਿਖੇ 16 ਮਾਰਚ ਤੱਕ ਮਨਾਇਆ ਜਾਰਿਹੈ ਵਿਸ਼ਵ ਗਲੂਕੋਮਾ ਹਫ਼ਤਾ

ਮਾਨਸਾ, 11 ਮਾਰਚ:
ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਦੀ ਪ੍ਰਧਾਨਗੀ  ਹੇਠ ਜ਼ਿਲ੍ਹਾ ਹਸਪਤਾਲ ਮਾਨਸਾ  ਵਿਖੇ ਵਿਸ਼ਵ ਗਲੂਕੋਮਾ (ਕਾਲਾ ਮੋਤੀਆ) ਹਫ਼ਤਾ 16 ਮਾਰਚ ਤੱਕ ਮਨਾਇਆ ਜਾ ਰਿਹਾ ਹੈ।
      ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਵਿੱਚ ਕਈ ਲੱਖ ਲੋਕ ਕਾਲਾ ਮੋਤੀਆ ਤੋਂ ਪੀੜਤ ਹਨ ਅਤੇ ਇਸ ਦੇ ਬਰਾਬਰ ਜਾਂ ਇਸ ਤੋਂ ਜਿਆਦਾ ਸੰਖਿਆ ਵਿੱਚ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਨਾਂ ਨੂੰ ਇਹ ਸਮੱਸਿਆ ਹੈ। ਉਨ੍ਹਾਂ ਦੱਸਿਆ ਕਿ ਕਾਲਾ ਮੋਤੀਆ ਵਿੱਚ ਅੱਖ ਦੇ ਅੰਦਰ ਦਾ ਦਬਾਅ ਅੱਖ ਵਿੱਚ ਨਜ਼ਰ ਸਬੰਧੀ ਨਸਾਂ ਨੂੰ ਹਾਨੀ ਪਹੁੰਚਾਉਣ ਦਾ ਕਾਰਣ ਬਣਦੇ ਹੋਏ ਵਧਦਾ ਹੈ। ਨਜ਼ਰ ਲਗਾਤਾਰ ਘੱਟਦੀ ਰਹਿੰਦੀ ਹੈ ਅਤੇ ਜੇਕਰ ਇਸਦਾ ਇਲਾਜ ਨਹੀਂ ਕੀਤਾ ਜਾਂਦਾ ਹੈ ਤਾਂ ਕਾਲਾ ਮੋਤੀਆ ਨਾਲ ਅੰਨ੍ਹਾਪਣ ਹੋ ਸਕਦਾ ਹੈ।
ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਤਮੰਨਾ ਸੰਘੀ ਨੇ ਜ਼ਿਲ੍ਹਾ ਹਸਪਤਾਲ ਮਾਨਸਾ ਵਿਖੇ ਜਾਗਰੂਕਤਾ ਕੈੰਪ ਵਿੱਚ ਇਕੱੱਤਰਤਾ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਕਾਲਾ ਮੋਤੀਆ ਤੋਂ ਪੀੜਤ ਹੋਣ ਦੇ ਲੱਛਣ ਇਹ ਹੋ ਸਕਦੇ ਹਨ ਕਿ ਮਰੀਜ਼ ਦੀ ਆਸੇ ਪਾਸੇ ਦੀ ਨਜ਼ਰ ਹੋਲੀ ਹੋਲੀ ਘੱਟਦੀ ਹੈ, ਨਜ਼ਰ ਧੁੰਦਲੀ, ਅੱਖਾਂ ਦਰਦ ਦੇ ਨਾਲ ਸਿਰਪੀੜ, ਰੋਸ਼ਨੀ ਦੇ ਆਲੇ ਦੁਆਲੇ ਰੰਗੀਨ ਛੱਲੇ ਜਾਂ ਗੋਲੇ ਜਾਂ ਪੜ੍ਹਨ ਵਾਲੀ ਐਨਕ ਦੇ ਸ਼ੀਸਿਆਂ ਵਿੱਚ ਨਿਰੰਤਰ ਤਬਦੀਲੀ ਹੋ ਸਕਦੀ ਹੈ। ਉਨਾਂ ਕਿਹਾ ਕਿ ਕਾਲਾ ਮੋਤੀਆ ਦਾ ਜਿਆਦਾ ਖਤਰਾ ਉਨਾਂ ਨੂੰ ਹੁੰਦਾ ਹੈ ਜੋ ਚਾਲੀ ਸਾਲ ਤੋਂ ਜਿਆਦਾ ਉਮਰ ਦੇ, ਜਿੰਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਕਾਲਾ ਮੋਤੀਆ ਹੋਵੇ, ਨੇੜੇ ਦੀ ਨਜ਼ਰ ਕਮਜੋਰ ਹੋਵੇ ਜਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਥਾਇਰਾਈਡ ਹੋਵੇ।
        ਡਾ.ਤਮੰਨਾ ਸੰਘੀ ਨੇ ਕਿਹਾ ਕਿ ਕਾਲਾ ਮੋਤੀਆ ਦੇ ਕਾਰਨ ਨਜ਼ਰ ਦੀ ਹਾਨੀ ਹੋਣ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ, ਜੇਕਰ ਬਿਮਾਰੀ ਦੀ ਜਲਦ ਪਹਿਚਾਣ ਹੋ ਜਾਂਦੀ ਹੈ ਅਤੇ ਜਲਦ ਇਲਾਜ ਸ਼ੁਰੂ ਹੋ ਜਾਂਦਾ ਹੈ। ਉਨਾਂ ਕਿਹਾ ਕਿ ਜਿਆਦਾਤਰ ਮਾਮਲਿਆਂ ਵਿੱਚ ਲਗਾਤਾਰ ਜਾਂਚ ਕਰਵਾ ਕੇ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਦਰਸ਼ਨ ਸਿੰਘ ਊਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮਾਨਸਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਸਰਕਾਰ ਵੱਲੋਂ ਮਨਾਏ ਜਾ ਰਹੇ ਹਫਤੇ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

[wpadcenter_ad id='4448' align='none']