Pollywood Big Update
ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਹੁਣ ਆਮ ਆਦਮੀ ਪਾਰਟੀ ਵਲੋਂ ਜ਼ਿਲਾ ਫ਼ਰੀਦਕੋਟ ਤੋਂ ਉਮੀਦਵਾਰ ਚੁਣੇ ਗਏ ਹਨ । ਕਰਮਜੀਤ ਅਨਮੋਲ ਪੰਜਾਬੀ ਅਭਿਨੇਤਾ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਕਿਸੇ ਸਮੇਂ ਦੇ ਵਿੱਚ ਇਹ ਦੋਵੇਂ ਸ਼ਖਸੀਅਤਾਂ ਇਕੱਠੇ ਕੰਮ ਕਰਿਆ ਕਰਦੇ ਸੀ | ਪਹਿਲਾਂ ਚਰਚਾ ਸੀ ਕਿ ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਇਹ ਸੀਟ ‘ਆਪ’ ਲਈ ਸੁਰੱਖਿਅਤ ਮੰਨੀ ਜਾਂਦੀ ਸੀ ਪਰ ਹੁਣ ਉਨ੍ਹਾਂ ਉਪਰ ਫਰੀਦਕੋਟ ਤੋਂ ਦਾਅ ਖੇਡਿਆ ਗਿਆ ਹੈ।
ਕਰਮਜੀਤ ਅਨਮੋਲ ਤੇ ਭਗਵੰਤ ਮਾਨ ਦੋਵਾਂ ਨੇ ਪੰਜਾਬੀ ਇੰਡਸਟਰੀ ‘ਚ ਪੈਰ ਜਮਾਉਣ ਲਈ ਇਕੱਠੇ ਸੰਘਰਸ਼ ਕੀਤਾ। ਕਰਮਜੀਤ ਅਨਮੋਲ ਭਗਵੰਤ ਮਾਨ ਨਾਲ ਉਨ੍ਹਾਂ ਦੀਆਂ ਕਾਮੇਡੀ ਕੈਸਟਾਂ ‘ਚ ਨਜ਼ਰ ਆਏ ਸੀ। ਉਨ੍ਹਾਂ ਦੇ ਨਾਲ ਅਦਾਕਾਰ ਦੇਵ ਖਰੌੜ ਨੇ ਵੀ ਕਾਫੀ ਕੰਮ ਕੀਤਾ ਹੈ। ਇਹੀ ਨਹੀਂ ਵਿਧਾਨ ਸਭਾ 2022 ‘ਚ ਵੀ ਕਰਮਜੀਤ ਅਨਮੋਲ ਤੇ ਦੇਵ ਖਰੌੜ ਆਮ ਆਦਮੀ ਪਾਰਟੀ ਪੰਜਾਬ ਨੂੰ ਸਮਰਥਨ ਦੇਣ ਲਈ ਸਭ ਤੋਂ ਅੱਗੇ ਸਨ।
also read :- ਇਹ ਫੂਡਜ਼ ਉਮਰ ਭਰ ਲਈ ਤੁਹਾਡੇ ਸ਼ਰੀਰ ਨੂੰ ਲਵਾ ਸਕਦੇ ਹਨ ਹਜ਼ਾਰਾਂ ਬਿਮਾਰੀਆਂ , ਜਾਣੋ ਕੀ ਕੀ ਹਨ ਇਨ੍ਹਾਂ ਦੇ ਨੁਕਸਾਨ
ਕਰਮਜੀਤ ਅਨਮੋਲ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਲਗਭਗ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਦਾ ਹਿੱਸਾ ਹਨ ਅਤੇ ਆਪਣੀ ਜ਼ਬਰਦਸਤ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਅਨਮੋਲ ਨੂੰ ਪਿਛਲੇ ਸਾਲ ‘ਜੀ ਵਾਈਫ ਜੀ’ ਤੇ ਕੈਰੀ ਆਨ ਜੱਟਾ 3 ਵਰਗੀਆਂ ਫਿਲਮਾਂ ‘ਚ ਦੇਖਿਆ ਗਿਆ ਸੀ। ਉਨ੍ਹਾਂ ਦੀ ਫਿਲਮ ‘ਕੈਰੀ ਆਨ ਜੱਟਾ ਨੇ ਖਾਸ ਰਿਕਾਰਡ ਵੀ ਬਣਾਇਆ ਹੈ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਇਕਲੌਤੀ ਫਿਲਮ ਹੈ। ਕਰਮਜੀਤ ਅਨਮੋਲ ਐਕਟਰ ਦੇ ਨਾਲ ਨਾਲ ਉਮਦਾ ਗਾਇਕ ਵੀ ਹਨ। ਉਨ੍ਹਾਂ ਨੇ ਅਨੇਕਾਂ ਗਾਣੇ ਗਾਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਾਣੇ ਹਿੱਟ ਰਹੇ ਹਨ।
Pollywood Big Update