Friday, December 27, 2024

ਮਿਸ਼ਨ ਸਮਰੱਥ ਵਿਦਿਆਰਥੀਆਂ ਦੀ ਸਿੱਖਣ ਸਮੱਰਥਾ ਨੂੰ ਪ੍ਰਪੱਕਤਾ ਪ੍ਰਦਾਨ ਕਰੇਗਾ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.)

Date:

ਮਾਨਸਾ, 26 ਮਾਰਚ:
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਗੁਣਾਤਮਿਕ ਸੁਧਾਰ ਕਰਨ ਲਈ ਮਿਸ਼ਨ ਸਮਰੱਥ ਤਹਿਤ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਅਧਿਆਪਕਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਭੁਪਿੰਦਰ ਕੌਰ (ਸਟੇਟ ਐਵਾਰਡੀ) ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਮਾਨਸਾ ਦੇ ਪੰਜ ਬਲਾਕਾਂ ਵਿੱਚ ਮਿਸ਼ਨ ਸਮਰੱਥ ਤਹਿਤ ਸਿਖਲਾਈ ਕਰਵਾਈ ਗਈ।
ਉਨ੍ਹਾਂ ਕਿਹਾ ਕਿ ਮਿਸ਼ਨ ਸਮਰੱਥ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਪ੍ਰਪੱਕਤਾ ਪ੍ਰਦਾਨ ਕਰੇਗਾ। ਅਸ਼ੋਕ ਕੁਮਾਰ (ਸਟੇਟ ਐਵਾਰਡੀ) ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ , ਗਣਿਤ ਅਤੇ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਵਾਲੇ 911 ਅਧਿਆਪਕਾਂ ਨੂੰ ਮਿਸ਼ਨ ਸਮਰੱਥ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ, ਜਿਸ ਵਿੱਚ ਬਲਾਕ ਬੁਢਲਾਡਾ ਦੇ 241, ਬਲਾਕ ਮਾਨਸਾ ਦੇ 240, ਬਲਾਕ ਝੁਨੀਰ ਦੇ 161, ਬਲਾਕ   ਬਰੇਟਾ ਦੇ 143 ਅਤੇ ਬਲਾਕ ਸਰਦੂਲਗੜ੍ਹ ਦੇ 126 ਅਧਿਆਪਕਾਂ ਨੂੰ ਸਿੱਖਿਅਤ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਮੁੱਢਲੇ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।
ਡਾ. ਬੂਟਾ ਸਿੰਘ ਸੇਖੋਂ (ਸਟੇਟ ਐਵਾਰਡੀ) ਨੇ ਕਿਹਾ ਕਿ ਵਿਦਿਆਰਥੀਆਂ ਦੇ ਸਿੱਖਣ ਪੱਧਰ ਸੁਧਾਰ ਕਰਨ ਲਈ ਪੰਜਾਬੀ , ਗਣਿਤ ਅਤੇ ਅੰਗਰੇਜ਼ੀ ਵਿਸ਼ੇ ਦੇ ਉੱਚ ਪੱਧਰ ਦੇ ਪੈਮਾਨਿਆਂ ਨਾਲ ਮੁਲਾਂਕਣ ਕੀਤਾ ਜਾਵੇਗਾ, ਜਿਸ ਨਾਲ ਤਿੰਨੋਂ ਵਿਸ਼ਿਆਂ ਦੇ ਬੱਚਿਆਂ ਨੂੰ ਮੁੱਢਲੇ ਪੱਧਰ ਦੇ ਸਾਰੇ ਟੀਚਿਆਂ ਦੀ ਪ੍ਰਾਪਤੀ ਹੋਵੇਗੀ। ਮਿਸ਼ਨ ਸਮਰੱਥ ਦੀ ਸਿਖਲਾਈ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੇਵਲ ਸਿੰਘ, ਇੰਦਰਜੀਤ ਸਿੰਘ, ਅਮਨਦੀਪ ਸਿੰਘ ਪੰਨੂੰ, ਜਸਪ੍ਰੀਤ ਸਿੰਘ ,ਬਲਵਿੰਦਰ ਸਿੰਘ (ਸਟੇਟ ਐਵਾਰਡੀ), ਅਭਿਸ਼ੇਕ ਬਾਂਸਲ, ਨਿਰਮਲ ਕੁਮਾਰ, ਨੀਰਜ ਕੁਮਾਰ, ਸੰਦੀਪ ਕੁਮਾਰ,ਮਨਜੀਤ ਕੌਰ, ਵੀਰ ਸਿੰਘ, ਰੰਜਨਾ,ਸੋਨੀਆ ਰਾਣੀ,ਹਰਿੰਦਰ ਸਿੰਘ, ਡਾ. ਰਾਜਵੀਰ ਕੌਰ ,ਮਨਪ੍ਰੀਤ ਕੌਰ, ਮਹਿੰਦਰ ਪਾਲ,ਰੋਹਿਤ ਕੁਮਾਰ, ਜਸਮੇਲ ਸਿੰਘ, ਸਾਰੂ ਅਗਰਵਾਲ, ਜਗਤਾਰ ਸਿੰਘ ਅਤੇ ਨਿਧਾਨ ਸਿੰਘ ਬਤੌਰ ਬਲਾਕ ਰਿਸੋਰਸ ਪਰਸਨ ਵਜੋਂ ਕਾਰਜ ਕੀਤਾ।ਇਸ ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ।

Share post:

Subscribe

spot_imgspot_img

Popular

More like this
Related