ਸਵੀਪ ਪ੍ਰੋਜੈਕਟ ਤਹਿਤ ਜਲਾਲਾਬਾਦ ਦੇ ਵੱਖ-ਵੱਖ ਸਕੂਲਾਂ ਵਿਚ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਜਲਾਲਾਬਾਦ 3 ਅਪ੍ਰੈਲ
ਆਗਾਮੀ ਲੋਕ ਸਭਾ ਚੋਣਾਂ 2024 ਨੂੰ ਦੇਖਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਅਤੇ ਡੀ ਈ ਓ ਸ਼੍ਰੀ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਾਲਾਬਾਦ -079 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸ. ਬਲਕਰਨ ਸਿੰਘ ਦੀ ਯੋਗ ਅਗਵਾਹੀ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਸ਼੍ਰੀ ਸ਼ਿਵ ਕੁਮਾਰ ਗੋਇਲ ਜਿਲ੍ਹਾ ਸਵੀਪ ਨੋਡਲ ਅਤੇ ਸ਼੍ਰੀ ਰਾਜਿੰਦਰ ਕੁਮਾਰ ਵਿਖੌਣਾ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਕਮ ਅਸਿਸਟੇਂਟ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਅਤੇ ਜਲਾਲਾਬਾਦ -079 ਤੋਂ ਸਵੀਪ ਟੀਮ ਵਲੋਂ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਜਲਾਲਾਬਾਦ ਦੇ ਵੱਖ ਵੱਖ ਸਕੂਲਾ ਚ ਜਾਗਰੂਕ ਮੁਹਿੰਮ ਚਲਾਈ ਗਈ।
 ਇਸ ਮੌਕੇ ਸਵੀਪ ਟੀਮ ਵਿਚ ਸ਼੍ਰੀ ਅਮਰਦੀਪ, ਹੁਸ਼ਿਆਰ ਦਰਗਨ, ਸਤਨਾਮ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੋਟਾਂ ਪ੍ਰਤੀ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਤੇ ਆਪਣੀ ਕੀਮਤੀ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਇਕ-ਇਕ ਵੋਟ ਨਾਲ ਸਰਕਾਰ ਬਣਦੀ ਹੈ ਤੇ ਹਰ ਇਕ ਨੂੰ ਵੋਟ ਦਾ ਮਹੱਤਵ ਸਮਝਦਿਆਂ ਇਸ ਤਿਉਹਾਰ ਵਿਚ ਵੱਧ ਚੜ ਕੇ ਹਿਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਚੋਣ ਸੈਲ ਇੰਚਾਰਜ ਅਤੇ ਦਫਤਰੀ ਟੀਮ ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਸੁਰਿੰਦਰ ਛਿੰਦਾ ਆਦਿ ਵੱਲੋਂ ਸਹਿਯੋਗ ਦਿੱਤਾ ਗਿਆ।

[wpadcenter_ad id='4448' align='none']