ਮਾਨਸਾ, 03 ਅਪ੍ਰੈਲ:
ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਰਬੀ ਸੀਜ਼ਨ 2024 ਦੌਰਾਨ ਵੱਖ—ਵੱਖ ਖਰੀਦ ਏਜੰਸੀਆਂ ਵੱਲੋ ਕੀਤੀ ਜਾਣੀ ਵਾਲੀ ਕਣਕ ਦੀ ਖਰੀਦ ਸਬੰਧੀ ਮਾਰਕੀਟ ਕਮੇਟੀ ਸਰਦੂਲਗੜ੍ਹ, ਆੜ੍ਹਤੀਆਂ ਅਤੇ ਲੇਬਰ ਐਸੋਸ਼ੀਏਸਨ ਸਰਦੂਲਗੜ੍ਹ ਦੇ ਨੁਮਾਇੰਦਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਹਾਜਰੀਨ ਨੂੰ ਹਦਾਇਤ ਕੀਤੀ ਗਈ ਕਿ ਕਣਕ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਲੋੜੀਦੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਨ੍ਹਾਂ ਹਰੇਕ ਮੰਡੀ ਦੀ ਸਾਫ ਸਫਾਈ, ਪੀਣ ਵਾਲੇ ਪਾਣੀ, ਬਿਜਲੀ, ਕਿਸਾਨਾਂ ਦੇ ਬੈਠਣ ਵਾਲੇ ਸਥਾਨ ’ਤੇ ਪਾਣੀ, ਪਖਾਨੇ, ਕੂੜਾਦਾਨ ਅਤੇ ਕਣਕ ਦੀ ਖਰੀਦ ਦੌਰਾਨ ਮੰਡੀਆਂ ਵਿੱਚ ਫੜ੍ਹ, ਬਾਰਦਾਨੇ, ਤਰਪਾਲਾਂ, ਕਰੇਟਾਂ ਆਦਿ ਦੇ ਪ੍ਰਬੰਧ ਕਰਨੇ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਕਣਕ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆ ਸਕੇ।
ਉਨ੍ਹਾਂ ਕਿਹਾ ਕਿ ਸਕੱਤਰ ਮਾਰਕੀਟ ਕਮੇਟੀ ਅਤੇ ਮੰਡੀ ਅਫ਼ਸਰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਮੰਡੀਆਂ ਦੀ ਸਮੇਂ ਸਿਰ ਪੜਤਾਲ ਕਰਨਗੇ ਅਤੇ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਨਿਯਮਾਂ ਅਨੁਸਾਰ ਕੀਤੀ ਜਾਣੀ ਯਕੀਨੀ ਬਣਾਉਣਗੇ। ਮੀਟਿੰਗ ਵਿੱਚ ਹਾਜ਼ਰ ਆਏ ਨੁਮਾਇੰਦਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕਣਕ ਦੀ ਖਰੀਦ ਦੌਰਾਨ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਹੀ ਆਵੇਗੀ।
ਕਣਕ ਦੀ ਆਮਦ ਨੂੰ ਲੈ ਕੇ ਮੰਡੀਆਂ ਅੰਦਰ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ-ਐਸ.ਡੀ.ਐਮ. ਨਿਤੇਸ਼ ਕੁਮਾਰ ਜੈਨ
[wpadcenter_ad id='4448' align='none']