ਕੇਜਰੀਵਾਲ ਲਈ ਖਟਕੜ ਕਲਾਂ ‘ਚ ਧਰਨਾ ਦੇਣਾ ਸ਼ਹੀਦਾ ਦਾ ਅਪਮਾਨ

Insulting Shaheedah

Insulting Shaheedah

ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਦੋਸ਼ੀ ਕੇਜਰੀਵਾਲ ਦੇ ਪੱਖ ਵਿੱਚ ਖਟਕੜ ਕਲਾਂ ਵਿਖੇ ਭੁੱਖ ਹੜਤਾਲ ਕਰਨਾ ਗੈਰ ਵਾਜਿਬ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਅਪਮਾਨ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੰਤਰ-ਮੰਤਰ ਦੀ ਪੈਦਾਇਸ਼ ਹੈ ਅਤੇ ਇਸ ਨੂੰ ਆਪਣੇ ਆਕਾ ਦੇ ਪੱਖ ਵਿੱਚ ਧਰਨਾ ਵੀ ਯੰਤਰ ਮੰਤਰ ਤੇ ਲਾਉਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਹਨ ਜਦਕਿ ਕੇਜਰੀਵਾਲ ਨੌਜਵਾਨਾਂ ਨੂੰ ਇੱਕ ਬੋਤਲ ਨਾਲ ਇੱਕ ਬੋਤਲ ਮੁਫ਼ਤ ਦੇਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਨੂੰ ਖਟਕੜ ਕਲਾਂ ਦੀ ਪਵਿੱਤਰ ਧਰਤੀ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ।Insulting Shaheedah

also read :- ‘ਅਸੀਂ 5 ਕਰੋੜ ਲਾ ਕੇ ਡਾਕਟਰ ਬਣੇ, ਮਰੀਜ਼ਾਂ ਤੋਂ ਕਮਿਸ਼ਨ ਖਾਵਾਂਗੇ’, ਬੇਸ਼ਰਮੀ ‘ਤੇ ਉੱਤਰੇ ਡਾਕਟਰ ਦੀ ਇੰਝ ਕੀਤੀ ਅਨਮੋਲ ਕਵਾਤਰਾ ਨੇ ਬੋਲਤੀ ਬੰਦ

ਉਨ੍ਹਾਂ ਕਿਹਾ ਕਿ ਆਪ ਦਾ ਧਰਨਿਆਂ ਨਾਲ ਗਹਿਰਾ ਰਿਸ਼ਤਾ ਹੈ, ਪਰ ਧਰਨਾ ਲਾਉਣਾ ਹੀ ਹਰ ਸਮੱਸਿਆ ਦਾ ਹੱਲ ਨਹੀਂ ਹੁੰਦਾ। ਉਹਨਾਂ ਕਿਹਾ ਕਿ ਕੇਜਰੀਵਾਲ ਸ਼ਰਾਬ ਮਾਫੀਆ ਦੇ ਕੇਸ ਵਿੱਚ ਜੇਲ ਗਏ ਸਨ ਅਤੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਆਗੂ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਕਾਨੂੰਨੀ ਲੜਾਈ ਲੜਨ ਨਾ ਕਿ ਪੰਜਾਬ ਨੂੰ ਦਿੱਲੀ ਵਾਂਗ ਧਰਨਿਆਂ ਦੀ ਰਾਜਧਾਨੀ ਨਾ ਬਣਾਉਣ।Insulting Shaheedah

[wpadcenter_ad id='4448' align='none']