CM ਮਾਨ ਨੇ ਬਾਜਵਾ, ਸਿੱਧੂ, ਮਜੀਠੀਆ ਤੇ ਸੁਖਬੀਰ ਬਾਦਲ ਨੂੰ ਸਟੇਜ ਤੋਂ ਕਰ ਦਿੱਤਾ ਚੈਲੰਜ

CM Road Show Reilly

 The challenge of CM Hon

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿਚ ਚੋਣਾਂ ਦੀ ਤਿਆਰੀ ਦੀ ਅਗਵਾਈ ਕੀਤੀ ਜਾ ਰਹੀ ਹੈ। ਅੱਜ ਉਨ੍ਹਾਂ ਮੋਗਾ ਵਿਚ ਪਾਰਟੀ ਦੇ ਵਲੰਟੀਅਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨਾ ਸਿਰਫ਼ ਆਉਣ ਵਾਲੀਆਂ ਚੋਣਾਂ ਬਾਰੇ ਚਰਚਾ ਕੀਤੀ, ਸਗੋਂ ਵਿਰੋਧੀਆਂ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਇਨ੍ਹਾਂ ਦਾ ਲੋਕਾਂ ਵਿਚ ਪ੍ਰਚਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ। 

ਇਸ ਦੌਰਾਨ CM ਮਾਨ ਨੇ ਕਿਹਾ ਕਿ ਪੁਰਾਣੀਆਂ ਕੱਸੀਆਂ ਬੰਦ ਕਰ ਦਿੱਤੀਆਂ ਗਈਆਂ। ਅਸੀਂ ਨਕਸ਼ਿਆਂ ਵਿਚੋਂ ਕੱਸੀਆਂ ਲੱਭ ਕੇ ਅੰਡਰਗ੍ਰਾਊਂਡ ਪਾਈਪਾਂ ਪਾਈਆਂ। ਇਸ ਵੇਲੇ 59 ਫ਼ੀਸਦੀ ਨਹਿਰੀ ਪਾਣੀ ਖੇਤਾਂ ਤਕ ਪਹੁੰਚਾਇਆ ਜਾ ਰਿਹਾ ਹੈ, ਆਉਣ ਵਾਲੇ ਸਮੇਂ ‘ਚ 70 ਫ਼ੀਸਦੀ ਸਿੰਚਾਈ ਨਹਿਰਾਂ ਦੇ ਪਾਣੀ ਨਾਲ ਹੋਵੇਗੀ। ਸੂਬੇ ਵਿਚ ਸਾਢੇ 14 ਲੱਖ ਟਿਊਬਵੈੱਲ ਹਨ, ਇਨ੍ਹਾਂ ਵਿਚੋਂ 5 ਤੋਂ 7 ਲੱਖ ਟਿਊਬਵੈੱਲ ਇਸੇ ਸੀਜ਼ਨ ਬੰਦ ਕਰਨ ਦਾ ਇਰਾਦਾ ਹੈ।

ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਅਕਾਲੀ-ਭਾਜਪਾ ਗੱਠਜੋੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਲੇ 15 ਦਿਨ ਪਹਿਲਾਂ ਕਹਿੰਦੇ ਸੀ ਕਿ ਸਾਡਾ ਭਾਜਪਾ ਨਾਲ ਸਮਝੌਤਾ ਹੋਣਾ ਬੜਾ ਜ਼ਰੂਰੀ ਹੈ, ਇਸ ਨਾਲ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਬਣੀ ਰਹੇਗੀ। ਹੁਣ ਜਦੋਂ ਉਨ੍ਹਾਂ ਨੇ ਜਵਾਬ ਦੇ ਦਿੱਤਾ ਤਾਂ ਕਹਿੰਦੇ ਦਿੱਲੀ ਵਾਲਿਆਂ ਨੂੰ ਭੁੱਲ ਜਾਓ, ਉਹ ਬਹੁਤ ਮਾੜੇ ਨੇ, ਸਾਨੂੰ ਹੀ ਵੋਟਾਂ ਪਾਓ। ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਅਕਾਲੀ ਦਲ ਵਾਲੇ ਅਰਦਾਸਾਂ ਕਰਦੇ ਨੇ ਕਿ ਕਿੱਧਰੇ ਸਾਨੂੰ ਟਿਕਟ ਨਾ ਮਿਲ ਜਾਵੇ। ਉਨ੍ਹਾਂ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ‘ਤੇ ਵੀ ਤੰਜ ਕੱਸਿਆ। ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਅਤੇ ਕੇਂਦਰ ਸਰਕਾਰ ‘ਤੇ ਵੀ ਤਿੱਖੇ ਹਮਲੇ ਕੀਤੇ। 

also read :- CBI ਨੇ 8 ਨਵਜੰਮੇ ਬੱਚਿਆਂ ਨੂੰ ਕੀਤਾ ਰੈਸਕਿਊ, ਕਈ ਸੂਬਿਆਂ ‘ਚ ਸਰਚ ਆਪਰੇਸ਼ਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬ ਦੇ ਬਹੁਤ ਵੱਡੇ ਹਿਤਾਇਸ਼ੀ ਬਣਦੇ ਹਨ। ਮੈਂ ਕਿੰਨੇ ਦਿਨ ਦਾ ਕਹਿ ਰਿਹਾ ਹਾਂ ਕਿ ਬਾਜਵਾ, ਸਿੱਧੂ, ਮਜੀਠੀਆ ਤੇ ਸੁਖਬੀਰ ਬਾਦਲ ਪੰਜਾਬੀ ਦੇ ਲਿਖਤੀ ਟੈਸਟ ਵਿਚੋਂ ਇਹ 100 ਵਿਚੋਂ 20 ਨੰਬਰ ਲੈ ਕੇ ਪਾਸ ਹੋ ਕੇ ਦਿਖਾ ਦੇਣ, ਮੈਂ ਮੰਨ ਜਾਵਾਂਗਾ ਕਿ ਇਹ ਪੰਜਾਬ ਦੇ ਬਹੁਤ ਹਿਤਾਇਸ਼ੀ ਹਨ। ਉਨ੍ਹਾਂ ਕਿਹਾ ਕਿ ਥੋੜ੍ਹਾ ਜਿਹਾ ਪੇਪਰ ਵੀ ਲੀਕ ਕਰ ਦੇਵਾਂਗੇ ਕਿ ਇਹ ਸਵਾਲ ਪੁੱਛੇ ਜਾਣਗੇ, ਜਿਵੇਂ ਪੰਜਾਬ ਦੀ ਰਾਜਧਾਨੀ ਕਿਹੜੀ ਹੈ। ਪੇਪਰ ਲੀਕ ਕਰ ਕੇ ਵੀ ਇਨ੍ਹਾਂ ਦੇ ਇਸ ਸਵਾਲ ਵਿਚੋਂ ਨੰਬਰ ਨਹੀਂ ਆਉਣੇ। ਇਹ ਤਾਂ ਚਲੋ ਇਨ੍ਹਾਂ ਨੂੰ ਵੀ ਪਤਾ ਹੈ ਕਿ ਸਾਡੀ ਰਾਜਧਾਨੀ ਚੰਡੀਗੜ੍ਹ ਹੈ, ਪਰ ਇਹ ਲਿਖਣਗੇ ਕਿਵੇਂ।The challenge of CM Hon

[wpadcenter_ad id='4448' align='none']