Wednesday, January 8, 2025

ਕਮਿਊਨਿਟੀ ਹੈਲਥ ਸੈਂਟਰ ਬਾਘਾਪੁਰਾਣਾ ਵਿੱਚ ਸਵੀਪ ਗਤੀਵਿਧੀ ਆਯੋਜਿਤ

Date:

ਬਾਘਾਪੁਰਾਣਾ 12 ਅਪ੍ਰੈਲ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰ. ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ਼)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀਮਤੀ ਸ਼ੁਭੀ ਆਂਗਰਾ ਦੀਆਂ, ਵੋਟਿੰਗ ਫੀਸਦੀ ਨੂੰ 70 ਤੋਂ ਪਾਰ ਕਰਨ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਵੋਟਰ ਜਾਗਰੂਕਤਾ ਗਤੀਵਿਧੀਆਂ ਜੰਗੀ ਪੱਧਰ ਉੱਪਰ ਜਾਰੀ ਹਨ। ਜਿਸਦੀ ਲਗਾਤਾਰਤਾ ਵਿੱਚ ਅੱਜ ਕਮਿਊਨਿਟੀ ਹੈਲਥ ਸੈਂਟਰ ਬਾਘਾਪੁਰਾਣਾ ਵਿਖੇ ਸਵੀਪ ਗਤੀਵਿਧੀ ਆਯੋਜਿਤ ਕੀਤੀ ਗਈ।
ਕਮਿਊਨਿਟੀ ਹੈਲਥ ਸੈਂਟਰ ਬਾਘਾਪੁਰਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਸ਼ਾ ਬਾਂਸਲ ਨੇ ਇੱਥੇ ਆਏ ਮਰੀਜ਼ਾਂ ਨੂੰ ਵੋਟ ਫ਼ੀਸਦੀ ਵਧਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ।  ਉਨ੍ਹਾਂ ਇਸ ਮੌਕੇ ਵੋਟਰ ਹੈਲਪਲਾਈਨ ਐਪ, ਸਕਸ਼ਮ ਅੇੈਪ ਆਦਿ ਜਿਹੜੇ ਕਿ ਵੋਟਰਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਸਹਾਈ ਸਿੱਧ ਹੁੰਦੇ ਹਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਵੋਟ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਜੇਕਰ ਵੋਟ ਫੀਸਦੀ ਵਧੇਰੇ ਹੋਵੇਗੀ ਤਾਂ ਚੰਗੇ ਲੋਕਤੰਤਰ ਦਾ ਨਿਰਮਾਣ ਹੋ ਸਕੇਗਾ। ਉਨ੍ਹਾਂ ਇਸ ਮੌਕੇ ਸਮੂਹ ਸਟਾਫ਼ ਨਾਲ ਵੋਟ ਨੂੰ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਤੋਂ ਵਰਤਣ ਦਾ ਪ੍ਰਣ ਵੀ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਹੁਣ ਵੀ ਰਹਿੰਦੇ ਵੋਟਰਾਂ ਦੀਆਂ ਵੋਟਾਂ ਬਣਾ ਰਿਹਾ ਹੈ ਇਸ ਲਈ ਜੇਕਰ ਕਿਸੇ ਵੀ ਯੋਗ ਨਾਗਰਿਕ ਦੀ ਵੋਟ ਨਹੀਂ ਬਣੀ ਤਾਂ ਉਹ ਯੋਗ ਪ੍ਰਣਾਲੀ ਰਾਹੀਂ ਆਪਣੀ ਵੋਟ ਬਣਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਜੇਕਰ ਕਿਸੇ ਦੇ ਵੀ ਘਰ ਜਾਂ ਆਸ-ਪਾਸ ਕੋਈ ਵਿਅਕਤੀ 85 ਸਾਲ ਤੋਂ ਵੱਧ ਉਮਰ ਦਾ ਹੈ ਅਤੇ ਵੋਟ ਪਾਉਣ ਲਈ ਬੂਥ ‘ਤੇ ਨਹੀਂ ਜਾ ਸਕਦਾ ਤਾਂ ਉਹ ਘਰ ਬੈਠੇ ਹੀ ਵੋਟ ਪਾ ਸਕਦਾ ਹੈ, ਇਸ ਲਈ ਉਸ ਨੂੰ ਰਜਿਸਟਰੇਸ਼ਨ ਕਰਵਾਉਣੀ ਪਵੇਗੀ, ਜਿਸ ਵਿੱਚ ਬੀ.ਐੱਲ.ਓ. ਉਸ ਦੀ ਮਦਦ ਕਰ ਸਕਦਾ ਹੈ।ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਜੇਕਰ ਤਉਹਨਾਂ ਦੇ ਸਕੂਲ ਜਾਂ ਆਂਢ-ਗੁਆਂਢ ਵਿੱਚ ਕਿਸੇ ਨੇ ਵੀ ਆਪਣੀ ਵੋਟ ਨਹੀਂ ਪਾਈ ਹੈ, ਫਿਰ ਵੀ ਉਹ ਆਪਣੀ ਵੋਟ ਪਾ ਸਕਦਾ ਹੈ।
  ਉਨ੍ਹਾਂ ਦੱਸਿਆ ਕਿ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਲਈ ਪੋਲਿੰਗ ਬੂਥਾਂ ਉੱਪਰ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਕਿ ਉਨ੍ਹਾਂ ਨੂੰ ਵੋਟ ਦੇ ਇਸਤੇਮਾਲ ਕਰਨ ਵਿੱਚ ਕੋਈ ਦਿੱਕਤ ਦਾ ਸਾਹਮਣਾ ਕਰਨਾ ਨਾ ਪਵੇ। ਉਨ੍ਹਾਂ ਇਸ ਮੌਕੇ ਵੋਟਰ ਹੈਲਪ ਲਾਈਨ ਨੰਬਰ 1950 ਬਾਰੇ ਵੀ ਜਾਗਰੂਕਤਾ ਫੈਲਾਈ।

Share post:

Subscribe

spot_imgspot_img

Popular

More like this
Related

ਤਹਿਸੀਲਦਾਰ ਦੇ ਨਾਮ ਉਪਰ 11000 ਰੁਪਏ ਰਿਸ਼ਵਤ ਹਾਸਲ ਕਰਦਾ ਵਸੀਕਾ ਨਵੀਸ ਰੰਗੇ ਹੱਥੀਂ ਗ੍ਰਿਫਤਾਰ

ਚੰਡੀਗੜ੍ਹ 7 ਜਨਵਰੀ 2025 -  ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ...

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਫ਼ਰੀਦਕੋਟ 07 ਜਨਵਰੀ,2025   ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ  ਆਪਣੇ ਗ੍ਰਹਿ...

ਪੰਜਾਬ ਵਿੱਚ ਹੁਣ ਤੱਕ ਰੂਫਟਾਪ ਸੋਲਰ ਦੀ ਕੁੱਲ ਸਥਾਪਿਤ ਸਮਰੱਥਾ 430 ਮੈਗਾਵਾਟ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 7 ਜਨਵਰੀ (   )  ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਪੰਜਾਬ ਦੇ...