ਮੌਸਮ ਦੇ ਮੁੜ ਬਦਲੇ ਮਿਜ਼ਾਜ ਕਾਰਨ ਕਿਸਾਨਾਂ ਦੇ ਸੁੱਕੇ ਸਾਹ !

Date:

Dry breath of farmers!

ਕਿਸਾਨ ਭਰਾਵਾਂ ਲਈ ਇਹ ਵੀ ਕੁਦਰਤ ਦੀ ਮਾਰ ਹੈ ਕਿ ਮੌਸਮ ਦੇ ਮੁੜ ਬਦਲੇ ਮਿਜ਼ਾਜ ਨੇ ਪੱਕੀ ਕਣਕ ਦੌਰਾਨ ਵੀ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੇ-ਮੌਸਮੀ ਬਾਰਿਸ਼ ਦੇ ਡਰ ਤੋਂ ਕਿਸਾਨਾਂ ਵਲੋਂ ਕਣਕ ਦੀ ਕਟਾਈ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਨ ਜ਼ੀਰਾ ਤੇ ਆਸ-ਪਾਸ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਧੜੱਲੇ ਨਾਲ ਸ਼ੁਰੂ ਹੋ ਗਈ ਹੈ। ਅਫਸੋਸ ਕਿ ਇਸ ਵਾਰ ਠੰਢ ਜ਼ਿਆਦਾ ਦੇਰ ਰਹਿਣ ਕਾਰਨ ਅਤੇ ਕਈ ਥਾਈਂ ਪਈਆਂ ਕਣੀਆਂ ਕਾਰਨ ਵਾਤਾਵਰਣ ਹੋਰ ਠੰਢਾ ਹੋ ਗਿਆ ਹੈ। 

ਇਸ ਕਾਰਨ ਕਣਕ ਵਿਚ ਨਮੀ ਹੈ ਅਤੇ ਸਰਕਾਰ ਦੇ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਹੋਣ ਕਾਰਨ ਖਰੀਦ ਏਜੰਸੀਆਂ ਕੰਨੀ ਕਤਰਾਉਣ ਲੱਗ ਪਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਮੋਟੇ ਮੱਛਰਾਂ ਵਿਚ ਰਾਤਾ ਮੰਡੀਆਂ ਵਿਚ ਬੈਠ ਕੇ ਕੱਟਣੀਆਂ ਪੈ ਰਹੀਆਂ ਹਨ। ਇਥੇ ਵਰਨਣਯੋਗ ਹੈ ਕਿ ਖਰੀਦ ਏਜੰਸੀਆਂ ਵਲੋਂ 12 ਨਮੀ ਤੱਕ ਕਣਕ ਦੀ ਖਰੀਦ ਹੀ ਕੀਤੀ ਜਾਣੀ ਹੈ ਪਰ ਕਣਕ ਦੀ ਨਮੀ 14 ਤੋਂ 20-22 ਤੱਕ ਆ ਰਹੀ ਹੈ ਜਿਸ ਕਾਰਨ ਖਰੀਦ ਏਜੰਸੀਆਂ ਵੀ ਕਣਕ ਨਾ ਖਰੀਦਣ ਲਈ ਮਜਬੂਰ ਹਨ।Dry breath of farmers!

also read :- ਕੀ ਗਰਮੀਆਂ ‘ਚ ਹੁੰਦੀ ਹੈ ਤੁਹਾਡੇ ਵੀ ਪਿੱਤ ! ਤਾਂ ਅਪਣਾਓ ਇਹ 5 ਘਰੇਲੂ ਨੁਸਖੇ, ਅਜ਼ਮਾਉਂਦੇ ਹੀ ਮਿਲੇਗੀ ਰਾਹਤ…

ਉਧਰ ਦੂਜੇ ਪਾਸੇ ਕਿਸਾਨ ਵੀਰ ਵੀ ਮੌਸਮ ਵਿਭਾਗ ਅਨੁਸਾਰ ਬਾਰਿਸ਼ ਪੈਣ ਦੀ ਸੰਭਾਵਨਾ ਕਾਰਨ ਆਪਣੇ ਪੁੱਤਾਂ ਵਾਂਗ ਪਾਲੀ ਸੋਨੇ ਵਰਗੀ ਕਣਕ ਦੀ ਫ਼ਸਲ ਦੀ ਅਗੇਤੀ ਕਟਾਈ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆੜ੍ਹਤੀਆਂ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ, ਸਕੱਤਰ ਬਸੰਤ ਸਿੰਘ ਧੰਜੂ ਸੀਨੀਅਰ ਮੈਂਬਰ ਸਤਵੰਤ ਸਿੰਘ ਗਿੱਲ, ਹਰਜਿੰਦਰ ਸਿੰਘ ਭਿੰਡਰ ਆਦਿ ਨੇ ਕਿਸਾਨਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਖੱਜਲ-ਖੁਆਰੀ ਤੋਂ ਬਚਣ ਲਈ ਕਿਸਾਨ ਕਣਕ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਕਟਾਈ ਕਰਾਉਣ। ਅਜਿਹਾ ਇਸ ਕਰਕੇ ਕਿਉਂਕਿ ਨਮੀ ਵਾਲੀ ਕਣਕ ਦੀ ਖਰੀਦ ਮੰਡੀਆਂ ਵਿਚ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Dry breath of farmers!

Share post:

Subscribe

spot_imgspot_img

Popular

More like this
Related

ਪੰਜਾਬ ‘ਚ ਪੁਲਿਸ ਚੌਕੀ ‘ਤੇ ਅੱਤਵਾਦੀ ਹਮਲਾ , ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ‘ਚ ਆਟੋ ‘ਚੋਂ ਸੁੱਟਿਆ ਹੈਂਡ ਗ੍ਰਨੇਡ

Grenade Attack Update  ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਗੁਰਦਾਸਪੁਰ...