ਅਮਿਤ ਸ਼ਾਹ ਨੇ ਗਾਂਧੀਨਗਰ ਤੋਂ ਭਰਿਆ ਨਾਮਜ਼ਦਗੀ ਪੱਤਰ, ਬੋਲੇ- ‘ਮੈਂ ਇਕ ਬੂਥ ਵਰਕਰ ਤੋਂ ਸੰਸਦ ਤੱਕ ਪਹੁੰਚਿਆ ਹਾਂ’

Amit Shah filled nomination paper

Amit Shah filled nomination paper

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਗਾਂਧੀਨਗਰ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਸ਼ਾਹ ਇਸ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਨ। ਸ਼ਾਹ ਨੇ ਜਦੋਂ ਇੱਥੇ ਗਾਂਧੀਨਗਰ ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਨਾਮਜ਼ਦਗੀ ਪੱਤਰ ਸੌਂਪਿਆ, ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਭੂਪਿੰਦਰ ਪਟੇਲ ਵੀ ਉਨ੍ਹਾਂ ਦੇ ਨਾਲ ਸਨ ਉਨ੍ਹਾਂ ਨੇ ਦੁਪਹਿਰ ਨੂੰ 12 ਵਜ ਕੇ 39 ਮਿੰਟ ‘ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਸਮੇਂ ਨੂੰ ‘ਵਿਜੇ ਮਹੂਰਤ’ ਮੰਨਿਆ ਜਾਂਦਾ ਹੈ।

ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਗਾਂਧੀਨਗਰ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ ਹੈ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਸੀਟ ਦੀ ਪ੍ਰਤੀਨਿਧਤਾ ਲਾਲ ਕ੍ਰਿਸ਼ਨ ਅਡਵਾਨੀ, ਅਟਲ ਜੀ ਅਤੇ ਉਹ ਸੀਟ ਜਿਸ ਤੋਂ ਨਰਿੰਦਰ ਮੋਦੀ ਖੁਦ ਵੋਟਰ ਹਨ। ਮੈਂ 30 ਸਾਲਾਂ ਤੋਂ ਇਸ ਸੀਟ ਤੋਂ ਐੱਮ.ਐੱਲ.ਏ ਅਤੇ ਐੱਮ.ਪੀ. ਰਿਹਾ ਹਾਂ। ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਬੂਥ ਵਰਕਰ ਤੋਂ ਸੰਸਦ ਤੱਕ ਪਹੁੰਚਿਆ ਹਾਂ।Amit Shah filled nomination paper

also read :- ਗਰਮੀ ਨਾਲ ਝੁਲਸ ਰਹੇ ਲੋਕਾਂ ਲਈ ਮੌਸਮ ਵਿਭਾਗ ਨੇ ਦਿੱਤੀ ਚੰਗੀ ਖਬਰ

ਸਾਬਕਾ ਭਾਜਪਾ ਪ੍ਰਧਾਨ ਨੇ 2019 ਦੀਆਂ ਆਮ ਚੋਣਾਂ ‘ਚ ਗਾਂਧੀਨਗਰ ਹਲਕੇ ਤੋਂ 5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਗੁਜਰਾਤ ਦੀਆਂ ਸਾਰੀਾਂ 26 ਲੋਕ ਸਭਾ ਸੀਟਾਂ ‘ਤੇ ਤੀਜੇ ਪੜਾਅ ‘ਚ 7 ਮਈ ਨੂੰ ਵੋਟਿੰਗ ਹੋਵੇਗੀ। Amit Shah filled nomination paper

[wpadcenter_ad id='4448' align='none']