Heartbreaking incident
ਜਲੰਧਰ ਦੇ ਮੋਤਾ ਸਿੰਘ ਨਗਰ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਦੋ ਝਪਟਮਾਰਾਂ ਨੇ ਬਜ਼ੁਰਗ ਔਰਤ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਤੋਂ ਬੇਖ਼ੌਫ਼ ਹੋਏ ਲੁਟੇਰਿਆਂ ਨੇ ਬਜ਼ੁਰਗ ਮਹਿਲਾ ਤੋਂ ਉਸ ਦਾ ਪਰਸ ਖੋਹਿਆ। ਇੰਨਾ ਹੀ ਨਹੀਂ ਜਦੋਂ ਬਜ਼ੁਰਗ ਮਹਿਲਾ ਨੇ ਪਰਸ ਨਾ ਛੱਡਿਆ ਤਾਂ ਲੁਟੇਰੇ ਉਕਤ ਮਹਿਲਾ ਨੂੰ ਕਾਫ਼ੀ ਦੂਰ ਤੱਕ ਘੜੀਸਦੇ ਲੈ ਗਏ।
ਇਸ ਦੌਰਾਨ ਲੁਟੇਰੇ ਮਹਿਲਾ ਦਾ ਪਰਸ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਦਿੱਤੀ ਇਸ ਵਾਰਦਾਤ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਗਨੀਮਤ ਇਹ ਰਹੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਉਕਤ ਮਹਿਲਾ ਜ਼ਖ਼ਮੀ ਹੋਈ ਹੈ। ਉਕਤ ਔਰਤ ਨੇ ਦੱਸਿਆ ਕਿ ਉਸ ਦੇ ਪਰਸ ਵਿਚ ਕੈਸ਼, ਬੈਂਕ ਪਾਸਬੁੱਕ ਅਤੇ ਹੋਰ ਸਾਮਾਨ ਸੀ। ਉਥੇ ਪੀੜਤਾ ਵੱਲੋਂ ਇਸ ਸਬੰਧੀ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ।
also read :- ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਕਾਲੀਆਂ ਘਟਾਵਾਂ ਦੇ ਨਾਲ ਪਿਆ ਮੀਂਹ, ਹੋਈ ਗੜ੍ਹੇਮਾਰੀ
ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਵਿਚ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ। ਸਟਰੀਟ ਲਾਈਟਾਂ ਬੰਦ ਹਨ। ਸ਼ਾਮ ਹੁੰਦੇ ਹੀ ਕਾਲੋਨੀ ਵਿਚ ਹਨੇਰਾ ਛਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ ਕਰੀਬ 70 ਸਾਲ ਹੋ ਚੁੱਕੀ ਹੈ ਪਰ ਅਜਿਹਾ ਸਮਾਂ ਪਹਿਲੀ ਵਾਰ ਵੇਖਿਆ ਹੈ ਕਿ ਕੋਈ ਮਹਿਲਾ ਆਪਣੀ ਹੀ ਕਾਲੋਨੀ ਵਿਚ ਸੁਰੱਖਿਅਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੀ ਸ਼ਾਮ ਬਾਜ਼ਾਰ ਤੋਂ ਵਾਪਸ ਆ ਪੈਦਲ ਘਰ ਆ ਰਹੀ ਸੀ ਕਿ ਇਸੇ ਦੌਰਾਨ ਪਿੱਛੇ ਤੋਂ ਕਿਸੇ ਨੇ ਪਰਸ ਫੜ ਲਿਆ। ਜਦੋਂ ਪਰਸ ਨਾ ਛੱਡਿਆ ਤਾਂ ਸਕੂਟਰੀ ਚਲਾ ਰਹੇ ਲੁਟੇਰਿਆਂ ਨੇ ਰੇਸ ਵਧਾ ਦਿੱਤੀ ਅਤੇ ਘੜੀਸਦਾ ਹੋਇਆ ਕਰੀਬ 20 ਮੀਟਰ ਦੀ ਦੂਰੀ ਤੱਕ ਲੈ ਗਿਆ। ਇਸ ਦੌਰਾਨ ਇਕ ਕਾਰ ਦੀ ਲਾਈਟ ਉਨ੍ਹਾਂ ‘ਤੇ ਪਈ ਤਾਂ ਕਾਲੋਨੀ ਵਿਚ ਪਤਾ ਲੱਗਾ ਕਿ ਲੁਟੇਰਿਆਂ ਨੇ ਬਜ਼ੁਰਗ ਮਹਿਲਾ ਨਾਲ ਲੁੱਟਖੋਹ ਕੀਤੀ ਹੈ। ਕਾਲੋਨੀ ਦੇ ਲੋਕਾਂ ਨੇ ਪਾਣੀ ਪਿਲਾਇਆ ਅਤੇ ਘਰ ਤੱਕ ਛੱਡਿਆ। Heartbreaking incident