ਬ੍ਰਿਗੇਡੀਅਰ ਕੇ.ਐਸ. ਬਾਵਾ ਨੇ ਸਰਵੋਤਮ ਕੈਡਿਟਾਂ ਨੂੰ ਵੰਡੇ ਇਨਾਮ

ਅੰਮ੍ਰਿਤਸਰ 22 ਅਪ੍ਰੈਲ–ਅਕਾਦਮਿਕ ਸਾਲ 2023-24 ਲਈ ਐਨ.ਸੀ.ਸੀ ਦੇ ਦੇ ਸੀਨੀਅਰ ਡਵੀਜ਼ਨ, ਸੀਨੀਅਰ ਵਿੰਗ, ਜੂਨੀਅਰ ਡਵੀਜ਼ਨ ਅਤੇ ਜੂਨੀਅਰ ਵਿੰਗ ਲਈ ਸਰਵੋਤਮ ਕੈਡਿਟਾਂ ਨੂੰ ਕਮਾਂਡਰ, ਬ੍ਰਿਗੇਡੀਅਰ ਕੇ.ਐਸ. ਬਾਵਾ ਦੁਆਰਾ ਨਕਦ ਇਨਾਮ ਦਾ ਚੈਕ ਭੇਟ ਕੀਤਾ ਗਿਆ।

ਉਨ੍ਹਾਂ ਨੇ ਚੁਣੇ ਗਏ ਕੈਡਿਟਾਂ ਨੂੰ ਕੈਡਿਟ ਵੈਲਫੇਅਰ ਸੋਸਾਇਟੀ  ਸਕਾਲਰਸ਼ਿਪ ਦੇ ਚੈਕ ਵੀ ਭੇਂਟ ਕੀਤੇ,ਜਿੰਨਾਂ੍ਰ ਵਿਚ 2 ਪੰਜਾਬ ਏਅਰ ਸਕੈਡਅਰਨ ਕੈਡੇਟ ਤੇਜਬੀਰ ਸਿੰਘ, 24 ਪੰਜਾਬ ਬਟਾਲੀਅਨ ਦੇ ਕੈਡੇਟ ਮਨਜੋਤ ਸਿੰਘ, 22 ਪੰਜਾਬ ਬਟਾਲੀਅਨ ਦੇ ਕੈਡੇਟ ਸੈਮੋਟੀ, 24 ਪੰਜਾਬ ਬਟਾਲੀਅਨ ਦੇ ਐਨ ਸੀ ਸੀ ਦੇ ਕੈਡੇਟ ਅੰਜਲੀ ਭਗਤ, 1 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕੈਡੇਟ ਮਨਪੀ੍ਰਤ ਸਿੰਘ, 7 ਪੰਜਾਬ ਬਟਾਲੀਅਨ ਐਨ ਸੀ ਸੀ ਕੈਡੇਟ ਜੈਵੀਰ ਸਿੰਘ, 7ਪੰਜਾਬ ਬਟਾਲੀਅਨ ਐਨ ਸੀ ਸੀ ਕੈਡੇਟ ਸੁਖਮੀਤ ਕੌਰ,1ਪੰਜਾਬ ਬਟਾਲੀਅਨ ਐਨ ਸੀ ਸੀ ਕੈਡੇਟ ਸਿਮਰਨ ਕੋਰ, 22ਪੰਜਾਬ ਬਟਾਲੀਅਨ ਐਨ ਸੀ ਸੀ ਕੈਡੇਟ ਮਨਪ੍ਰੀਤ  ਕੋਰ ਸਨ। ਇਸੇ ਤਰਾ੍ਹ ਕੈਡਿਟ ਵੈਲਫੇਅਰ ਸੋਸਾਇਟੀ ਸਕਾਲਰਸ਼ਿਪ ਲਈ ਖਹ ਕੈਡਿਟਾਂ ਨੂੰ ਇਲਾਮ ਤਕਸੀਮ ਕੀਤੇ ਗਏ , ਜਿਨ੍ਹਾਂ ਵਿਚ 1 ਪੰਜਾਬ ਬਟਾਲੀਅਨ ਦੀ ਕੈਡੇਟ ਪ੍ਰੇਰਨਾ, ਗੁਰਜੋਤ ਕੌਰ, ਹਰਸ਼ਿਤਾ, ਰਿਪਨਪੀ੍ਰਤ ਕੋਰ,ਰੀਨਾ ਦੇਵੀ, ਨੇਹਾ ਠਾਕੁਰ, ਮਨਪ੍ਰੀਤ ਕੋਰ, ਬਵਿਤਾ, ਜਾਨਵੀ, ਅਰਸ਼ਪੀ੍ਰਤ ਕੋਰ ਤੋ ਇਲਾਵਾ ਹੋਰ ਵੀ ਕੈਡਿਟ ਸ਼ਾਮਲ ਸਨ।

   ਇਸ ਮੌਕੇ ਬ੍ਰਿਗੇਡੀਅਰ ਕੇ.ਐਸ.ਬਾਵਾ ਨੇ  ਆਪਣੇ ਸੰਬੋਧਨ ਵਿੱਚ ਕੈਡਿਟਾਂ ਨੂੰ ਸਖ਼ਤ ਮਿਹਨਤ ਜਾਰੀ ਰੱਖਣ ਅਤੇ ਆਪਣੇ ਅਤੇ ਦੇਸ਼ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕਰਨ ਦਾ ਸੱਦਾ ਦਿੱਤਾ।

[wpadcenter_ad id='4448' align='none']