Not even the son’s shame
ਸਥਾਨਕ ਥਾਣਾ ਦੁੱਗਰੀ ਦੇ ਇਲਾਕੇ ‘ਚ 11 ਸਾਲਾ ਬੱਚੇ ਦੀ ਮਾਂ ਨੇ ਬੇਸ਼ਰਮੀ ਦੀਆਂ ਸਭ ਹੱਦਾਂ-ਬੰਨ੍ਹੇ ਟੱਪ ਆਪਣੇ ਬੁਆਏਫਰੈਂਡ ਨਾਲ ਭੱਜ ਕੇ ਹੋਟਲ ‘ਚ ਵਿਆਹ ਕਰਾ ਲਿਆ। ਉਸ ਨੇ ਆਪਣੇ ਜਵਾਨ ਹੁੰਦੇ ਪੁੱਤ ਦੀ ਵੀ ਸ਼ਰਮ ਨਾ ਕੀਤੀ। ਭੱਜਣ ਤੋਂ ਪਹਿਲਾਂ ਉਕਤ ਔਰਤ ਘਰੋਂ ਗਹਿਣੇ ਅਤੇ 2 ਲੱਖ ਰੁਪਿਆ ਨਕਦੀ ਲੈ ਗਈ। ਇਸ ਮਾਮਲੇ ਸਬੰਧੀ ਔਰਤ ਦੇ ਪਤੀ ਨੇ ਥਾਣਾ ਦੁੱਗਰੀ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ।
ਪਤੀ ਦੀ ਸ਼ਿਕਾਇਤ ‘ਤੇ ਪੁਲਸ ਨੇ ਉਕਤ ਔਰਤ ‘ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਸ ਦਾ ਬੁਆਏਫਰੈਂਡ ਅਜੇ ਫ਼ਰਾਰ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਸੰਦੀਪ ਨੇ ਦੱਸਿਆ ਕਿ ਉਸ ਦਾ ਵਿਆਹ 12 ਸਾਲ ਪਹਿਲਾਂ ਜਸਪ੍ਰੀਤ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ 11 ਸਾਲ ਦਾ ਇਕ ਬੱਚਾ ਹੈ।
also read :- ਕੀ ਤੁਸੀਂ ਵੀ ਖਾਂਦੇ ਹੋ Tomato Ketchup ! ਤਾਂ ਸੁਣ ਲਓ ਕਿਵੇਂ ਹੈ ਇਹ ਤੁਹਾਡੀ ਸਿਹਤ ਦੇ ਲਈ ਖਤਰਨਾਕ…
ਫਿਲਹਾਲ ਜਾਂਚ ਅਧਿਕਾਰੀ ਜਸਵੰਤ ਕੌਰ ਦੇ ਮੁਤਾਬਕ ਪੁਲਸ ਨੂੰ ਪਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 6 ਅਪ੍ਰੈਲ ਨੂੰ ਉਸ ਦੀ ਪਤਨੀ ਆਸ਼ਕ ਨਾਲ ਫ਼ਰਾਰ ਹੋ ਗਈ। ਬੁਆਏਫਰੈਂਡ ਦਾ ਨਾਂ ਮਨੀ ਦੱਸਿਆ ਜਾ ਰਿਹਾ ਹੈ। ਜਿਸ ਗੱਡੀ ‘ਚ ਦੋਵੇਂ ਭੱਜੇ ਹਨ, ਉਸ ਦੀ ਨੰਬਰ ਪਲੇਟ ਵੀ ਨਕਲੀ ਦੱਸੀ ਜਾ ਰਹੀ ਹੈ। ਇਸ ਸਬੰਧੀ ਪੁਲਸ ਨੇ 13 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Not even the son’s shame