ਕੇਕ ਖਾਣ ਨਾਲ ਬੱਚੀ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿੰਥੈਟਿਕ ਸਵੀਟਨਰ ਕਰਕੇ ਗਈ ਮਾਨਵੀ ਦੀ ਜਾਨ…

Death of a girl child

Death of a girl child

ਕੇਕ ਖਾਣ ਨਾਲ ਪਟਿਆਲਾ ਦੀ ਰਹਿਣ ਵਾਲੀ ਮਾਨਵੀ ਸ਼ਰਮਾ ਦੀ ਮੌਤ (Patiala Cake Death Case) ਮਾਮਲੇ ਵਿਚ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਕੇਕ ਵਿਚ ਸਿੰਥੈਟਿਕ ਸਵੀਟਨਰ ਯਾਨੀ ਨਕਲੀ ਮਿੱਠੇ ਦੀ ਵਰਤੋਂ ਕੀਤੀ ਗਈ ਸੀ। ਜਿਸ ਕਰਕੇ ਮਾਨਵੀ ਦੀ ਜਾਨ ਗਈ। ਜਿਹੜਾ ਕੇਕ 24 ਮਾਰਚ ਨੂੰ ਮਾਨਵੀ ਨੇ ਖਾਧਾ ਸੀ, ਉਸ ਵਿੱਚ ਭਾਰੀ ਮਾਤਰਾ ‘ਚ ਸਿੰਥੈਟਿਕ ਸਵੀਟਨਰ ਪਾਏ ਗਏ।

ਐਨਡੀਟੀਵੀ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਦੱਸਿਆ ਕਿ ਕੇਕ ਦਾ ਨਮੂਨਾ ਜਾਂਚ ਲਈ ਇਕੱਠਾ ਕੀਤਾ ਗਿਆ ਸੀ ਅਤੇ ਬਾਅਦ ਦੀ ਰਿਪੋਰਟ ਵਿੱਚ ਸੈਕਰੀਨ (Saccharine) ਦੀ ਮੌਜੂਦਗੀ ਪਾਈ ਗਈ ਹੈ, ਜੋ ਕਿ ਇੱਕ ਸਿੰਥੈਟਿਕ ਸਵੀਟਨਰ ਯਾਨੀ ਨਕਲੀ ਮਿੱਠਾ ਹੈ। ਜਿਸ ਨੂੰ ਕੇਕ ਤੇ ਪੇਸਟਰੀਆਂ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਸੈਕਰੀਨ ਦੀ ਆਮ ਤੌਰ ਉਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ, ਇਹ ਬੇਹੱਦ ਖਤਰਨਾਕ ਚੀਜ਼ ਹੈ, ਜਿਸ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਦੱਸ ਦਈਏ ਕਿ 10 ਸਾਲਾ ਮਾਨਵੀ ਦੀ 24 ਮਾਰਚ ਨੂੰ ਕੇਕ ਖਾਣ ਤੋਂ ਬਾਅਦ ਮੌਤ ਹੋ ਗਈ ਸੀ।Death of a girl child

also read :- ਤਿਹਾੜ ਜੇਲ੍ਹ ‘ਚ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਲਗਾਤਾਰ ਵੱਧ ਰਿਹਾ ਸੀ ਸ਼ੂਗਰ ਲੈਵਲ

ਮਾਨਵੀ ਦੇ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ। ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ 24 ਮਾਰਚ ਨੂੰ ਮਾਨਵੀ ਸਣੇ ਪੂਰੇ ਪਰਿਵਾਰ ਨੇ ਕੇਕ ਖਾਧਾ ਸੀ। ਕੇਕ ਖਾਣ ਤੋਂ ਤੁਰਤ ਬਾਅਦ ਸਾਰੇ ਪਰਿਵਾਰ ਨੂੰ ਉਲਟੀਆਂ ਲੱਗ ਗਈਆਂ, ਜਦਕਿ ਮਾਨਵੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ। ਥੋੜੀ ਦੇਰ ਬਾਅਦ ਪਰਿਵਾਰ ਦੀ ਤਬੀਅਤ ‘ਚ ਸੁਧਾਰ ਹੋ ਗਿਆ, ਪਰ ਮਾਨਵੀ ਦੀ ਮੌਤ ਹੋ ਗਈ।

ਪੁਲਿਸ ਨੇ ਦੁਕਾਨ ਦੇ ਮਾਲਕ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ, ਜਿਸ ਵਿੱਚ 273 ਅਤੇ 304-ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਸ਼ਾਮਲ ਹਨ। ਇਸ ਤੋਂ ਇਲਾਵਾ, ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਨਮੂਨੇ ਇੱਕ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ।Death of a girl child

[wpadcenter_ad id='4448' align='none']