Lok Sabha Election 2024
ਅੰਮ੍ਰਿਤਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰੇਕ ਪਾਰਟੀ ਦੇ ਸੀਨੀਅਰ ਆਗੂ ਆਪਣੇ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਰ ਚੁੱਕੇ ਹਨ। ਜਿਸ ਦੇ ਚਲਦੇ ਅੱਜ ਉਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਇੱਕ ਰੋਡ ਮਾਰਚ ਹਾਲ ਬਾਜ਼ਾਰ ਤੋਂ ਲੈ ਕੇ ਭਰਾਵਾਂ ਦੇ ਢਾਬੇ ਤੱਕ ਕੱਢਿਆ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਸਵੇਰ ਤੋਂ ਹੀ ਪ੍ਰਸ਼ਾਸਨ ਵੱਲੋਂ ਹਾਲ ਬਜ਼ਾਰ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਤੇ ਜਗ੍ਹਾ ਜਗ੍ਹਾ ਤੇ ਪੰਜਾਬ ਸਰਕਾਰ ਦੇ ਬੈਨਰ ਲਗਾਏ ਜਾ ਰਹੇ ਹਨ ਤੇ ਬੋਰਡ ਲਗਾਏ ਜਾ ਰਹੇ ਹਨ।
ਉੱਥੇ ਹੀ ਇਸ ਨੂੰ ਲੈ ਕੇ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆਏ ਤੇ ਲੋਕ ਵੀ ਕਾਫੀ ਪਰੇਸ਼ਾਨ ਨਜ਼ਰ ਆਏ ਕਿਉਂਕਿ ਜਿਨਾਂ ਨੇ ਕਿਸੇ ਕੰਮ ਲਈ ਆਣਾ ਜਾਣਾ ਸੀ ਉਹ ਸਾਰੇ ਰਸਤੇ ਬੰਦ ਹੋਣ ਕਰਕੇ ਉਹਨਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈ ਰਿਹਾ ਹੈ। ਤੇ ਦੂਜੇ ਪਾਸੇ ਉਥੇ ਹੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੇ ਕਾਰੋਬਾਰ ਅੱਜ ਠੱਪ ਹੋ ਕੇ ਰਹਿ ਗਏ ਹਨ। ਕਿਉਂਕਿ ਸਾਰੇ ਰਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤੇ ਗਏ ਹਨ। ਨਾ ਕੋਈ ਆ ਸਕਦਾ ਹੈ ਤੇ ਨਾ ਕੋਈ ਜਾ ਸਕਦਾ ਹੈ ਤੇ ਨਾ ਹੀ ਸਾਡੀ ਦੁਕਾਨ ਤੇ ਕੋਈ ਗ੍ਰਾਹਕ ਆ ਰਿਹਾ ਹੈ ਜਿਸ ਦੇ ਚਲਦੇ ਅਸੀਂ ਸਵੇਰ ਦੇ ਵਿਹਲੇ ਬੈਠੇ ਹੋਏ ਹਾਂ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੀਆਂ ਦੁਕਾਨਾਂ ਅੱਜ ਬੰਦ ਕਰ ਦਵੋ ਜੇਕਰ ਅਸੀਂ ਆਪਣੇ ਦੁਕਾਨਾਂ ਹੀ ਬੰਦ ਕਰ ਦਵਾਂਗੇ ਤੇ ਰੋਟੀ ਕਿੱਥੋਂ ਕਮਾਵਾਂਗੇ ਉਹਨਾਂ ਕਿਹਾ ਕਿ ਕਾਰੋਬਾਰ ਪਹਿਲੇ ਹੈ ਹੀ ਨਹੀਂ ਦੂਜਾ ਸਰਕਾਰ ਵਲੋਂ ਆਏ ਦਿਨ ਕੋਈ ਨਾ ਕੋਈ ਮੰਤਰੀ ਜਾਂ ਸੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਆਂਦਾ ਹੈ ਤੇ ਸਾਡੇ ਇਹ ਹਾਲ ਬਾਜ਼ਾਰ ਦੇ ਰਸਤੇ ਬੰਦ ਕਰ ਦਿੱਤੇ ਜਾਂਦੇ ਹਨ।
ਜਿਸ ਨੂੰ ਲੈ ਕੇ ਸਾਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਜਿਸ ਨੂੰ ਲੈ ਕੇ ਸਾਰਾ ਦਿਨ ਸਾਡੀ ਦੁਕਾਨਾਂ ਤੇ ਕੋਈ ਗ੍ਰਾਹਕ ਨਹੀਂ ਆਉਂਦਾ ਤੇ ਅੱਜ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਦੁਕਾਨ ਤੇ ਕੋਈ ਗ੍ਰਾਹਕ ਨਹੀਂ ਆ ਰਿਹਾ ਕਿਉਂਕਿ ਅੱਜ ਮੁੱਖ ਮੰਤਰੀ ਦੀ ਫੇਰੀ ਹੈ ਹਾਲ ਬਜ਼ਾਰ ਦੇ ਵਿੱਚ ਜਿਸ ਨੂੰ ਲੈ ਕੇ ਸਵੇਰ ਤੇ ਅਸੀਂ ਵਿਹਲੇ ਬੈਠੇ ਹੋਏ ਹਾਂ ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਸਾਡੇ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਜਾਣਗੇ ਸਾਡੀ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ ਉਹਨਾਂ ਕਿਹਾ ਕਿ ਇੱਕ ਬੰਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੋਡ ਆਫ ਕੰਡਕਟ ਲੱਗਾ ਹੋਇਆ ਹੈ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਇਹ ਖੁਦ ਕੋਡ ਆਫ ਕੰਡਕਟ ਦੀਆਂ ਧੱਜੀਆਂ ਉਡਾ ਰਹੀ ਹੈ ਉਹਨਾਂ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਸੜਕਾਂ ਤੇ ਦੁਕਾਨਾਂ ਦੇ ਉੱਤੇ ਜਿਹੜੇ ਬੋਰਡ ਜਾ ਬੈਨਰ ਲਗਾਏ ਗਏ ਹਨ ਉਹਨਾਂ ਨੂੰ ਉਤਾਰਿਆ ਜਾ ਰਿਹਾ ਹੈ।
READ ALSO :ਹਰਿਆਣਾ ‘ਚ ਪਹਿਲੀ ਵਾਰ ਵੋਟਰਾਂ ਨੂੰ ਦਿੱਤਾ ਜਾਵੇਗਾ ਵਿਆਹ ਵਰਗਾ ਕਾਰਡ: 50 ਲੱਖ ਘਰਾਂ ‘ਚ ਵੰਡਿਆ ਜਾਵੇਗਾ..
ਦੂਜੇ ਪਾਸੇ ਸਰਕਾਰ ਦੇ ਹੀ ਆਦਮੀ ਆਪਣੇ ਬੈਨਰ ਲਗਾ ਰਹੇ ਹਨ ਕਿਉਂਕਿ ਖੁਦ ਮੁੱਖ ਮੰਤਰੀ ਅੰਮ੍ਰਿਤਸਰ ਵਿੱਚ ਫੇਰੀ ਪਾ ਰਹੇ ਹਨ ਜਿਸ ਨੂੰ ਲੈ ਕੇ ਉਹਨਾਂ ਦੀ ਬੈਨਰ ਲੱਗ ਰਹੇ ਹਨ ਜਿਸਦੇ ਚਲਦੇ ਸ਼ਰੇਆਮ ਕੋਡ ਆਫ ਕਡੇਕਟ ਦੀਆਂ ਧੱਜੀਆਂ ਉੱਡ ਰਹੀਆਂ ਹਨ ਅਸੀਂ ਚੋਣ ਕਮਿਸ਼ਨਰ ਨੂੰ ਵੀ ਅਪੀਲ ਕਰਦੇ ਹਾਂ ਇਹੋ ਜਿਹੇ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇ
Lok Sabha Election 2024