ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਟੀਮ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਗਤੀਵਿਧੀਆਂ


ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ:


ਚੋਣ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੀਪ ਟੀਮ 086 ਮੁਕਤਸਰ ਵਲੋਂ 01 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਵੋਟਰ ਜਾਗਰੂਕਤਾ ਅਭਿਆਨ ਚਲਾਇਆ ਗਿਆ।


ਇਸ ਮੌਕੇ ਸਵੀਪ ਟੀਮ ਇੰਚਾਰਜ ਸ੍ਰੀ ਸ਼ਮਿੰਦਰ ਬੱਤਰਾ ਵੱਲੋਂ ਸਕੂਲ ਸਟਾਫ਼, ਵੋਟਰ ਵਿਦਿਆਰਥੀ ਅਤੇ ਮਜ਼ਦੂਰਾਂ ਨੂੰ ਵੋਟ ਦੇ ਮਹੱਤਵ ਨੂੰ ਜਾਣੂੰ ਕਰਵਾਇਆ ਅਤੇ ਅਪੀਲ ਕੀਤੀ ਕਿ ਵੋਟਾਂ ਵਾਲੇ ਦਿਨ ਨੂੰ ਵੀ ਤਿਉਹਾਰ ਦੇ ਵਜੋਂ ਮਨਾਇਆ ਜਾਵੇ, ਉਸ ਦਿਨ ਸਵੇਰੇ ਸਮੇਂ ਰਹਿੰਦੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਦੇ ਹੋਏ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾਵੇ।

ਇਸ ਮੌਕੇ ਸਵੀਪ ਟੀਮ ਦੇ ਮੈਂਬਰ ਸ੍ਰੀ ਸੰਜੀਵ ਕੁਮਾਰ,ਸ਼੍ਰੀ ਗੁਰਦੇਵ ਸਿੰਘ ਜੀ , ਸ੍ਰੀ ਧੀਰਜ ਕੁਮਾਰ, ਸ੍ਰੀ ਪਰਵੀਨ ਕੁਮਾਰ ਸ਼ਰਮਾ, ਅਤੇ ਸ੍ਰੀ ਸੰਨੀ ਮਿੱਤਲ ਵੀ ਹਾਜ਼ਰ ਸਨ ਅਤੇ ਪੂਰੀ ਟੀਮ ਵੱਲੋਂ ਇਸ ਜਾਗਰੂਕਤਾ ਮੁਹਿੰਮ ਰਾਹੀਂ ਰਾਹੀਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ, ਭੈ,ਲਾਲਚ ਤੋਂ ਮਤਦਾਨ ਕਰਨ ਦੀ ਅਪੀਲ ਕੀਤੀ।

[wpadcenter_ad id='4448' align='none']