Talbir Gill joined AAP
ਅਕਾਲੀ ਦਲ ਛੱਡ ਕੇ AAP ‘ਚ ਸ਼ਾਮਲ ਹੋਏ ਤਲਬੀਰ ਗਿੱਲ ਦੇ ਵੱਲੋਂ SGPC ‘ਤੇ ਗੰਭੀਰ ਇਲਜ਼ਾਮ ਲਗਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ SGPC ਦੇ ਮੁਲਾਜ਼ਮ ਮੋਟੀ ਅਫ਼ੀਮ ਖਾਂਦੇ ਹਨ। ਇਸ ਸਬੰਧੀ ਉਨ੍ਹਾਂ ਨੇ SGPC ਦੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ।
ਇੰਨਾ ਹੀ ਨਹੀਂ ਉਨ੍ਹਾਂ ਨੇ ਇਥੋਂ ਤਕ ਕਿਹਾ ਕਿ ਮੈਂ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਕਮੇਟੀ ਤੋਂ ਵੀ ਖਹਿੜਾ ਛੁਡਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਗੁਰਦੁਆਰਿਆਂ ‘ਚ ਮੈਨੇਜਰ ਲਾਇਆ ਗਿਆ ਹੈ।
ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਜ਼ਲੀਲ ਕਰ ਕੇ ਕੱਢਿਆ ਹੈ। ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਤੋਂ ਦੁਖੀ ਹੋ ਕੇ ਪਾਰਟੀ ਛੱਡੀ ਹੈ। ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਨੂੰ ਇੱਕ ਵਾਰ ਵੀ ਫੋਨ ਨਹੀਂ ਆਇਆ ਹੈ। ਗਿੱਲ ਨੇ ਐਸਜੀਪੀਸੀ ਮੁਲਾਜ਼ਮਾਂ ਉਤੇ ਵੱਡਾ ਇਲਜ਼ਾਮ ਲਾਇਆ। ਉਨ੍ਹਾਂ ਨੇ ਕਿਹਾ ਕਿ SGPC ਮੁਲਾਜ਼ਮਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਹਨ ਅਤੇ ਐਸਜੀਪੀਸੀ ਅਧਿਕਾਰੀਆਂ ਦੇ ਸਕੱਤਰਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਹਨ। ਹੌਲੀ ਹੌਲੀ ਸਾਰੇ ਸ਼੍ਰੋਮਣੀ ਅਕਲ ਦੀ ਅਕਾਲੀ ਦਲ ਦੇ ਆਗੂ ਆਮ ਆਦਮੀ ਪਾਰਟੀ ਸ਼ਾਮਿਲ ਹੋਣਗੇ। ਬਿਕਰਮ ਮਜੀਠੀਆ ਨਹੀਂ ਚਾਹੁੰਦਾ ਕਿ ਅਨਿਲ ਜੋਸ਼ੀ ਜਿੱਤੇ। ਜੇਕਰ ਅਨਿਲ ਜੋਸ਼ੀ ਜਿੱਤਦੇ ਹਨ ਤਾਂ ਬਿਕਰਮ ਨੂੰ ਕੌਣ ਪੁੱਛੇਗਾ।Talbir Gill joined AAP
also read ;- ਪਾਣੀਪਤ ‘ਚ ਦੋ ਥਾਵਾਂ ‘ਤੇ ਲੱਖਾਂ ਦੀ ਲੁੱਟ: ਉਦਯੋਗਿਕ ਕਰਮਚਾਰੀ ਤੋਂ ਬਾਈਕ, ਨਕਦੀ ਤੇ ਮੋਬਾਈਲ ਖੋਹਿਆ,ਕੇਸ ਦਰਜ
ਤਲਬੀਰ ਸਿੰਘ ਗਿੱਲ ਨੇ ਜੋਸ਼ੀ ਦੀ ਕੰਪੇਨ ਸੁਖਬੀਰ ਬਾਦਲ ਦੇ ਕਹਿਣ ਉਤੇ ਕੀਤੀ। ਬਿਕਰਮ ਮਜੀਠੀਆ ਨੇ ਉਨ੍ਹਾਂ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਮਿਹਨਤ ਦਾ ਕੋਈ ਮੁੱਲ ਨਹੀਂ। ਤੁਹਾਨੂੰ ਦੱਸ ਦਈਏ ਕਿ ਤਲਬੀਰ ਸਿੰਘ ਗਿੱਲ 2022 ਵਿੱਚ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਬਾਦਲ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ। ਉਹ ਬਿਕਰਮ ਸਿੰਘ ਮਜੀਠੀਆ ਦੇ ਵੀ ਨਜ਼ਦੀਕੀ ਸਾਥੀ ਰਹੇ ਹਨ।Talbir Gill joined AAP